ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਤੇ ਰੋਪੜ ਡੀ ਸੀ ਦਫਤਰ ਅੱਗੇ ਫੂਕੇ ਗਏ ਪੁਤਲੇ
ਮਨਪ੍ਰੀਤ ਸਿੰਘ
ਰੂਪਨਗਰ 17 ਫਰਵਰੀ
ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦੇ ਰੋਪੜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੁਤਲੇ ਫੂਕੇ ਗਏ, ਇਸ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋਂ ਕਕਰਾਲੀ ਅਤੇ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2025 ਸੋਧ ਬਿਲ , ਸੈਂਟਰ ਸਰਕਾਰ ਵੱਲੋਂ ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ , ਸੀਡ ਬਿੱਲ, ਦੇ ਨਾਲ ਜਿੱਥੇ ਭਾਰਤ ਦੇ ਖੇਤੀ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਉੱਥੇ ਸਹਾਇਕ ਧੰਦੇ ਜਿਵੇਂ ਕਿ ਡੇਅਰੀ ਫਾਰਮ, ਪੋਲਟਰੀ ਫਾਰਮ ਤੇ ਵੀ ਬਹੁਤ ਵੱਡਾ ਅਸਰ ਪਵੇਗਾ ਇਹੋ ਜਿਹੇ ਕਿਸਾਨ ਵਿਰੋਧੀ ਫ਼ੈਸਲਿਆਂ ਦੇ ਵਿਰੋਧ ਵਜੋਂ ਅਜ 17 ਫਰਵਰੀ ਨੂੰ ਡੀ ਸੀ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ ਇਸ ਕਾਲ ਨੂੰ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵਲੋਂ ਰੋਪੜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਫੂਕੇ ਗਏ ਇਸ ਮੌਕੇ ਕੁਲਵਿੰਦਰ ਸਿੰਘ ਭਾਗੋਮਾਜਰਾ, ਸੁਰਿੰਦਰ ਸਿੰਘ ਛਿੰਦਾ ਮੀਆਂ ਪੁਰ, ਨਰਿੰਦਰ ਸਿੰਘ ਦੁੱਗਰੀ, ਮੁਖਤਿਆਰ ਸਿੰਘ ਫੂਲ, ਸਰਬਜੀਤ ਸਿੰਘ ਰੋਪੜ, ਜਗਮੀਤ ਸਿੰਘ ਮੁਗਲ ਮਾਜਰੀ, ਇਕਬਾਲ ਸਿੰਘ ਬੁਰ ਮਾਜਰਾ, ਸੁਖਵਿੰਦਰ ਸਿੰਘ ਗੱਗੋ, ਹਰਗੋਬਿੰਦ ਪਾਲ ਸਿੰਘ, ਮੇਹਰ ਸਿੰਘ, ਜਸਵਿੰਦਰ ਸਿੰਘ,ਭਾਗ ਸਿੰਘ,ਬਲਦੇਵ ਸਿੰਘ,ਦਿਦਾਰ ਸਿੰਘ ਮਨਪ੍ਰੀਤ ਸਿੰਘ ਅਮਰਾਲੀ ਤੇ ਹੋਰ ਵੱਡੀ ਗਿਣਤੀ ਵਿੱਚ ਜਥੇਬੰਦੀ ਮੈਂਬਰ ਹਾਜ਼ਰ ਸਨ।