ਪ੍ਰੀਖਿਆਵਾਂ ਦੇ ਦਿਨਾਂ ਵਿੱਚ ਲਾਈਆਂ ਕੰਪਿਊਟਰ ਅਧਿਆਪਕਾਂ ਦੀਆਂ ਹੈਲਥ ਕਾਰਡ ਬਣਾਉਣ 'ਤੇ ਡਿਊਟੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਫ਼ਰਵਰੀ,2026
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਦੇ ਸੰਬੰਧ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਨੂੰ ਇਹਨਾਂ ਡਿਊਟੀਆਂ ਦੇ ਬਾਈਕਾਟ ਸਬੰਧੀ ਵਿੱਚ ਪੱਤਰ ਦਿੱਤਾ ਗਿਆ। ਦੋਨੋਂ ਯੂਨੀਅਨ ਦੇ ਸਟੇਟ ਕਮੇਟੀ ਮੈਂਬਰਾਂ ਵੱਲੋਂ ਲਏ ਗਏ ਫੈਸਲੇ ਅਨੁਸਾਰ ਆਗੂਆਂ ਨੇ ਦੱਸਿਆ ਕਿ ਬੱਚਿਆਂ ਦੇ ਸਕੂਲਾਂ ਵਿੱਚ ਪ੍ਰੈਕਟੀਕਲ ਅਤੇ ਫਾਈਨਲ ਪੇਪਰਾਂ ਪੜ੍ਹਾਈ ਦੀ ਦੁਹਰਾਈ ਚੱਲ ਰਹੀ ਹੈ। ਉਹਨਾਂ ਨੂੰ ਸਰਕਾਰ ਇਹਨਾਂ ਕੰਮਾਂ ਤੋਂ ਹਟਾ ਕੇ ਹੁਣ ਹੈਲਥ ਕਾਰਡ ਬਣਾਉਣ ਦੇ ਕੰਮ ਵਿੱਚ ਲਗਾ ਰਹੀ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਹੀ ਮਾੜਾ ਅਸਰ ਪਵੇਗਾ।
ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ , ਸਟੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾ , ਜਨਰਲ ਸਕੱਤਰ ਸੁਰਿੰਦਰ ਸਹਿਜਲ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਕੰਪਿਊਟਰ ਅਧਿਆਪਕਾਂ ਵੱਲੋਂ ਇਹਨਾਂ ਡਿਊਟੀਆਂ ਦੇ ਬਾਈਕਾਟ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹਿਕ ਤੌਰ ਤੇ ਇਹਨਾਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ।
ਕੰਪਿਊਟਰ ਅਧਿਆਪਕ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਿਲ੍ਹਾ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕ ਦੀ ਲਗਾਈ ਗਈ ਗੈਰ ਵਿਦਿਅਕ ਡਿਊਟੀ ਭਾਵ ਹੈਲਥ ਡਿਪਾਰਟਮੇਂਟ ਦੇ ਹੈਲਥ ਕਾਰਡ ਬਨਾਉਣ ਲਈ ਲਗਾਈ ਗਈ ਡਿਊਟੀ ਦਾ ਬਾਈਕਾਟ ਕੀਤਾ ਗਿਆ ਹੈ।
ਸਾਂਝੇ ਤੌਰ ਤੇ ਦੋਨਾਂ ਜਥੇਬੰਦੀਆਂ ਵਲੋਂ ਇਹ ਫੈਸਲਾ ਲਿਆ ਗਿਆ ਹੈ।
ਇਸ ਸਮੇਂ ਓਂਕਾਰ ਸਿੰਘ, ਚੰਦਨ ਸ਼ਰਮਾ, ਸੁਸ਼ੀਲ ਕੁਮਾਰ, ਸੰਜੀਵ ਕੁਮਾਰ, ਅਮਨਦੀਪ ਕੁਮਾਰ, ਮਨਦੀਪ ਸਿੰਘ, ਲਖਵਿੰਦਰ ਕੁਮਾਰ, ਰੋਹਿਤ ਗੌਤਮ, ਸੁਰਿੰਦਰ ਕੁਮਾਰ, ਹਰਦੀਪ ਕੁਮਾਰ, ਅਮਰੀਕ ਸਿੰਘ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ, ਜਸਵੀਰ ਸਿੰਘ, ਰਾਜਵਿੰਦਰ ਲਾਖਾ, ਜਸਪਾਲ ਸਿੰਘ, ਰਘੂ ਚੌਧਰੀ, ਰਜਿੰਦਰ ਕੁਮਾਰ ਬਸਰਾ, ਰਵੀ ਬਸਰਾ, ਰਾਜ ਕੁਮਾਰ, ਸੁਖਵਿੰਦਰ ਸਿੰਘ, ਜੋਗੇਸ਼, ਰਮਨ ਕੁਮਾਰ, ਰਵਿੰਦਰ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਨਰਿੰਦਰ ਸਿੰਘ, ਵਰਿੰਦਰ ਸਿੰਘ, ਨਵਦੀਪ ਸੈਣੀ, ਸੁਰਿੰਦਰ ਸਿੰਘ, ਹਰਪ੍ਰੀਤ, ਨਰੇਸ਼ ਕੁਮਾਰ, ਗੌਰਵ ਪਠਾਣੀਆ, ਵਰੁਣ ਵਿੱਗ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਰਾਜੂ ਸੈਣੀ, ਲਖਬੀਰ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸੰਦੀਪ ਦੱਤਾ, ਪਵਨ ਕੁਮਾਰ, ਰਕੇਸ਼ ਕੁਮਾਰ, ਨਛੱਤਰ ਰਾਮ, ਨਿਰਮਲ ਰਾਮ ਆਦਿ ਹਾਜ਼ਰ ਸਨ।