ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ
ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2025:ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮਹੀਨਾਵਾਰ ਸਾਹਿਤਕ ਮੀਟਿੰਗ ਸਭਾ ਦੇ ਸਰਪ੍ਰਸਤ ਸ੍ਰੀ ਗੁਰਦੇਵ ਖੋਚਰ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸ਼ਾਇਰ ਮਿੰਦਰ ਅਤੇ ਨਾਟਸ਼ਾਲਾ ਅੰਮ੍ਰਿਤਸਰ ਦੇ ਸੰਸਥਾਪਕ ਸੁਪਨਸਾਜ਼ ਜਤਿੰਦਰ ਸਿੰਘ ਬਰਾੜ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਬੀਤੇ ਦਿਨੀਂ ਸਭਾ ਦੇ ਚੁਣੇ ਅਹੁਦੇਦਾਰਾਂ ਵੱਲੋਂ ਨਾਮਜ਼ਦ ਕੀਤੀ ਸਲਾਹਕਾਰ ਕੌਂਸਲ ਅਤੇ ਕਾਰਜਕਾਰਨੀ ਦੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਲਾਹਕਾਰ ਕੌਂਸਲ ਵਿੱਚ ਸੇਵਾਮੁਕਤ ਪ੍ਰਿੰਸੀਪਲ ਅਮਰਜੀਤ ਸਿੰਘ ਸਿੱਧੂ, ਲੇਖਕ ਤੇ ਫਿਲਮਕਾਰ ਅਮਰ ਸਿੰਘ ਸਿੱਧੂ, ਹਰਬੰਸ ਸਿੰਘ ਬਰਾੜ ਕੇਸਰ ਸਿੰਘ ਵਾਲਾ, ਬੈਂਕ ਇੰਪਲਾਈਜ ਯੂਨੀਅਨ ਦੇ ਆਗੂ ਪਵਨ ਕੁਮਾਰ ਜਿੰਦਲ ਅਤੇ ਸੇਵਾਕਮੁਕਤ ਪੀ ਸੀ ਐੱਸ ਗੋਪਾਲ ਸਿੰਘ ਕੋਟਫੱਤਾ ਨੂੰ ਸ਼ਾਮਲ ਕੀਤਾ ਗਿਆ ਹੈ। ਕਾਰਜਕਾਰੀ ਵਿੱਚ ਰਣਬੀਰ ਰਾਣਾ, ਦਮਜੀਤ ਦਰਸ਼ਨ, ਲਛਮਣ ਮਲੂਕਾ, ਡਾ: ਰਵਿੰਦਰ ਸੰਧੂ, ਭੋਲਾ ਸਿੰਘ ਸ਼ਮੀਰੀਆ, ਜਸਵਿੰਦਰ ਜਸ ਨਾਮਜਦ ਕੀਤੇ ਗਏ ਹਨ। ਇਸ ਮੌਕੇ ਰਚਨਾਵਾਂ ਦੇ ਦੌਰ ਵਿੱਚ ਜਸਪਾਲ ਮਾਨਖੇੜਾ ਨੇ ਕਾਵਿ ਕਥਾ, ਬਲਵਿੰਦਰ ਸਿੰਘ ਭੁੱਲਰ, ਜਸਵਿੰਦਰ ਸੁਰਗੀਤ, ਰਮੇਸ਼ ਕੁਮਾਰ ਗਰਗ, ਕਮਲ ਬਠਿੰਡਾ, ਦਲਜੀਤ ਬੰਗੀ, ਪੋਰਿੰਦਰ ਸਿੰਗਲਾ ਨੇ ਕਵਿਤਾਵਾਂ ਅਤੇ ਰਣਬੀਰ ਰਾਣਾ ਨੇ ਗ਼ਜ਼ਲ ਪੇਸ਼ ਕੀਤੀ। ਨਾਵਲਕਾਰ ਜਸਵਿੰਦਰ ਜਸ ਨੇ ਆਪਣੇ ਨਾਵਲ ਦਾ ਪਹਿਲਾ ਚੈਪਟਰ ਪੜ੍ਹਿਆ। ਰਚਨਾਵਾਂ ਤੇ ਗੁਰਦੇਵ ਖੋਖਰ ਨੇ ਉਸਾਰੂ ਤੇ ਸਾਰਥਕ ਵਿਚਾਰ ਪੇਸ਼ ਕੀਤੇ। ਆਗਾਜ਼ਬੀਰ ਅਤੇ ਪਵਨ ਕੁਮਾਰ ਨੇ ਵੀ ਚਰਚਾ ਵਿੱਚ ਭਾਗ ਲਿਆ।