ਨੌਜਵਾਨ ਨੇ ਬੇਸਬਾਲ ਮਾਰ ਮਾਰ ਕੇ ਪੁੱਤਰ ਨੂੰ ਬਚਾਉਣ ਆਏ ਪਿਓ ਦਾ ਕੀਤਾ ਕਤਲ
ਰੋਹਿਤ ਗੁਪਤਾ
ਗੁਰਦਾਸਪੁਰ : ਦੇਰ ਰਾਤ ਬਟਾਲਾ ਦੇ ਬਸੰਤ ਵਿਹਾਰ ਕਲੋਨੀ ਚ ਵਾਪਰੀ ਸਨਸਨੀ ਖੇਜ਼ ਵਾਰਦਾਤ ਵਾਪਰੀ ਹੈ । ਜਿੱਥੇ ਇੱਕ ਵਿਅਕਤੀ ਦਾ ਬੇਸਬਾਲ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੋਰਖਨਾਥ ਨਾਮਕ ਨੌਜਵਾਨ ਆਪਣੇ ਆਟੋ ਤੇ ਬਸੰਤ ਵਿਹਾਰ ਚ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ , ਕੱਚੀ ਗਲੀ ਵਿਚੋਂ ਜਦੋ ਉਹ ਆਪਣੇ ਆਟੋ ਤੇ ਨਿਕਲ ਰਿਹਾ ਸੀ ਤਾਂ ਹਨੇਰੇ ਵਿੱਚ ਰਸਤੇ ਤੇ ਸਵਿਫਟ ਗੱਡੀ ਖੜੀ ਨਜ਼ਰ ਆਈ ਉਸਨੇ ਗੱਡੀ ਸਵਾਰ ਕੋਲੋਂ ਰਸਤਾ ਮੰਗਿਆ ਤਾਂ ਉਕਤ ਗੱਡੀ ਚ ਸਵਾਰ ਅਣਪਛਾਤੇ ਨੌਜਵਾਨ ਅਤੇ ਲੜਕੀ ਨੇ ਗੋਰਖਨਾਥ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਕਟ ਗੱਡੀ ਸਵਾਰ ਨੌਜਵਾਨ ਨੇ ਬੇਸਬਾਲ ਨਾਲ ਗੋਰਖਨਾਥ ਤੇ ਹਮਲਾ ਕਰ ਦਿੱਤਾ ਹਮਲੇ ਵਾਲੀ ਜਗ੍ਹਾ ਤੋਂ ਕੁਝ ਹੀ ਫੁੱਟ ਦੀ ਦੂਰੀ ਤੇ ਉਸਦੇ ਘਰੋਂ ਆਵਾਜ਼ਾਂ ਸੁਣ ਕੇ ਉਸਦਾ ਪਿਤਾ ਰਾਜਕੁਮਾਰ ਉਮਰ 55 ਸਾਲ ਜੋ ਕਿ ਪੋਲੋਟੇਕਨਿਕ ਕਾਲਜ ਅੰਮ੍ਰਿਤਸਰ ਚ ਕਰਮਚਾਰੀ ਸੀ ਉਹ ਝਗੜਾ ਛੁਡਵਾਉਣ ਆਇਆ ਤਾਂ ਉਕਤ ਗੱਡੀ ਸਵਾਰ ਨੌਜਵਾਨ ਨੇ ਰਾਜਕੁਮਾਰ ਦੇ ਸਿਰ ਵਿੱਚ ਵੀ ਬੇਸਬਾਲ ਨਾਲ ਵਾਰ ਕਰ ਦਿੱਤੇ ਤੇ ਖੁੱਦ ਗੱਡੀ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਮਲੇ ਚ ਰਾਜਕੁਮਾਰ ਦੀ ਮੌਤ ਹੋ ਗਈ ਤੇ ਉਸਦਾ ਬੇਟਾ ਗੋਰਖਨਾਥ ਜ਼ਖਮੀ ਹੋ ਗਿਆ ਮੌਕੇ ਤੇ ਪਹੁੰਚੇ DSP ਸੰਜੀਵ ਕੁਮਾਰ ਅਤੇ SHO ਨਿਰਮਲ ਸਿੰਘ ਦੇ ਵਲੋਂ ਵਾਰਦਾਤ ਦੀ ਜਾਣਕਾਰੀ ਹਾਸਿਲ ਕਰਦੇ ਹੋਏ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਹਮਲਾਵਰ ਨੌਜਵਾਨ ਨੂੰ ਜਲਦ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ।