ਨੇਤਰਹੀਣ ਵਿਅਕਤੀਆਂ ਲਈ ਬਰੇਲ ਲਿਪੀ ਇੱਕ ਚਾਨਣ ਮੁਨਾਰਾ - ਸੰਦੀਪ ਸ਼ਰਮਾ
ਨਵਾਂਸ਼ਹਿਰ 24 ਜਨਵਰੀ ,2026
ਪ੍ਰਮੋਦ ਭਾਰਤੀ
ਰਾਹੋਂ ਰੋਡ ਸਥਿਤ ਬੀ ਐਲ ਐਮ ਗਰਲਜ਼ ਕਾਲਜ ਵਿਖੇ ਕਲਚਰਲ ਸੋਸਾਇਟੀ ਦੇ ਇੰਚਾਰਜ ਪ੍ਰੋ. ਸੁਰਿੰਦਰ ਕੌਰ,ਰੈਡ ਰਿਬਨ ਕਲੱਬ ਦੇ ਇੰਚਾਰਜ ਡਾ. ਗੌਰੀ ਅਤੇ ਐਨ.ਐਸ.ਐਸ ਯੂਨਿਟ ਦੇ ਇੰਚਾਰਜ ਡਾ. ਹਰਦੀਪ ਕੌਰ ਦੀ ਦੇਖ ਰੇਖ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਦੇ ਨਾਲ ਨਾਲ ਨੈਸ਼ਨਲ ਯੂਥ ਡੇ ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਦੀ ਅਗਵਾਈ ਵਿੱਚ ਮਨਾਇਆ ਗਿਆ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਅਤੇ ਡਿਸਏਬਲਡ ਪਰਸਨਸ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ,ਜਨਰਲ ਸਕੱਤਰ ਰਾਜ ਕੁਮਾਰ,ਕਾਰਜਕਾਰੀ ਮੈਂਬਰ ਗੁਰਪ੍ਰੀਤ ਸਿੰਘ ਅਤੇ ਕੁਲਜੀਤ ਨੇ ਸ਼ਿਰਕਤ ਕੀਤੀ। ਨੈਸ਼ਨਲ ਯੂਥ ਡੇ ਮਨਾਉਂਦਿਆਂ ਹੋਇਆਂ ਪ੍ਰੋਗਰਾਮ ਦਾ ਆਗਾਜ਼ ਜੋਤੀ ਪ੍ਰਜਵਲਨ ਜਗਾ ਕੇ ਕੀਤਾ ਗਿਆ। ਉਪਰੰਤ ਨੇਤਰਹੀਨ ਵਰਗ ਦੀ ਸਿੱਖਿਆ ਅਤੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਗਿਆ! ਅੱਜ ਲੂਈ ਬਰੇਲ ਦੇ 217 ਵੇਂ ਜਨਮ ਦਿਵਸ ਨੂੰ ਸਮ੍ਰਪਿਤ ਇਕ ਬਰੇਲ ਲਿਪੀ ਚ ਤਿਆਰ ਕੀਤਾ ਗਿਆ ਬਰੇਲ ਕੈਲੰਡਰ ਦੀ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ, ਸਕੱਤਰ ਰਾਜਕੁਮਾਰ, ਕਾਲਜ ਪ੍ਰਿੰਸੀਪਲ, ਅਤੇ ਕਾਲਜ ਮੈਨੇਜਮਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ਼ ਅਤੇ ਹੋਰ ਕਾਲਜ ਸਟਾਫ ਮੈਂਬਰਾਂ ਵੱਲੋਂ ਪੰਜਾਬ 'ਚ ਪਹਿਲੀ ਵਾਰ ਘੁੰਡ ਚੁਕਾਈ ਕੀਤੀ ਗਈ।
ਸੰਦੀਪ ਸ਼ਰਮਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਬਰੇਲ ਲਿਪੀ ਨੇ ਨੇਤਰਹੀਨ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਇਨਕਲਾਬੀ ਬਦਲਾਅ ਲਿਆਂਦਾ ਹੈ। ਬਰੇਲ ਲਿਪੀ ਵਿੱਚ ਤਿਆਰ ਕੀਤਾ ਗਿਆ ਇਹ ਕੈਲੰਡਰ ਨੇਤਰਹੀਨ ਵਰਗ ਨੂੰ ਰੋਜਾਨਾ ਜੀਵਨ ਵਿੱਚ ਤਾਰੀਖਾਂ ਅਤੇ ਮਹੱਤਵਪੂਰਨ ਦਿਨਾਂ ਦੀ ਜਾਣਕਾਰੀ ਸੁਤੰਤਰ ਤੌਰ ਤੇ ਪ੍ਰਾਪਤ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗਾ। ਸੰਸਥਾ ਦੇ ਜਨਰਲ ਸਕੱਤਰ ਰਾਜਕੁਮਾਰ ਨੇ ਦੱਸਿਆ ਕਿ ਇਸ ਕੈਲੰਡਰ ਦਾ ਮੁੱਖ ਉਦੇਸ਼ ਨੇਤਰਹੀਣ ਭੈਣ ਭਰਾਵਾਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਸਮਾਜ ਵਿੱਚ ਬਰਾਬਰੀ ਦਾ ਅਹਿਸਾਸ ਕਰਵਾਉਣਾ ਹੈ!ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਵਿਨੋਦ ਭਾਰਤ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਜਾਗਰੂਕਤਾ ਭਰੇ ਪ੍ਰੋਜੈਕਟ ਜਾਰੀ ਰੱਖੇ ਜਾਣਗੇ। ਓਹਨਾਂ ਨੇ
ਡਿਸਏਬਲ ਪਰਸਨ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਨੂੰ 11000 ਰੁਪਏ ਦੇਣ ਦਾ ਵਾਅਦਾ ਵੀ ਕੀਤਾ। ਇਸ ਸਮਾਰੋਹ ਦਾ ਮੰਚ ਸੰਚਾਲਨ ਅੰਕਾਰ ਸਿੰਘ ਵੱਲੋਂ ਕੀਤਾ ਗਿਆ ਕਾਲਜ ਦੇ ਪ੍ਰਿੰਸੀਪਲ ਤਰਨਪ੍ਰੀਤ ਵਾਲੀਆਂ ਤੋਂ ਇਲਾਵਾ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।