ਸੀਸੀ ਟੀਵੀ ਦੀਆਂ ਤਾਰਾਂ ਤੋੜ ਕੇ ਰਾਤ ਨੂੰ ਕੋਈ ਤੋੜ ਗਿਆ ਸਵੀਟ ਸ਼ਾਪ ਦੇ ਸ਼ੈਡ
60_70 ਹਜਾਰ ਰੁਪਏ ਦਾ ਨੁਕਸਾਨ,
ਰੋਹਿਤ ਗੁਪਤਾ
ਗੁਰਦਾਸਪੁਰ , 9 ਜਨਵਰੀ 2026 :
ਸਥਾਨਕ ਹਰਦੋਛੰਨੀ ਰੋਡ ਤੇ ਵਾਲੀਆ ਸਵੀਟ ਸ਼ਾਪ ਨਾਮਕ ਦੁਕਾਨ ਦੇ ਸ਼ੈਡ ਕੋਈ ਰਾਤੋ ਰਾਤ ਤੋੜ ਗਿਆ ।ਰਾਤ ਨੂੰ ਦੁਕਾਨਦਾਰ ਦੁਕਾਨ ਬੰਦ ਕਰਕੇਘਰ ਗਿਆ ਸੀ, ਸਵੇਰੇ ਜਦੋਂ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਦੇ ਸੈਟ ਪੂਰੀ ਤਰ੍ਹਾਂ ਨਾਲ ਟੁੱਟੇ ਪਏ ਸਨ। ਦੁਕਾਨਦਾਰ ਨੂੰ ਸ਼ੱਕ ਹੈ ਕਿ ਕਿਸੇ ਨੇ ਜੇਸੀਬੀ ਨਾਲ ਸ਼ੈਡ ਤੋੜਿਆ ਹੈ ਜਦਕਿ ਸ਼ੈਡ ਤੋੜਨ ਤੋਂ ਪਹਿਲਾਂ ਉਸਨੇ ਦੁਕਾਨ ਵਿੱਚ ਲੱਗੇ ਕੈਮਰੇ ਦੀ ਸੀਂਸੀਟੀਵੀ ਤਾਰਾਂ ਵੀ ਤੋੜੀਆਂ ਹਨ ਤਾਂ ਜੋ ਉਸਦੀ ਪਹਿਚਾਨ ਨਾ ਹੋ ਸਕੇ। ਉੱਥੇ ਹੀ ਸਵੀਟ ਸ਼ਾਪ ਦੇ ਮਾਲਕ ਦੁਕਾਨਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ । ਪਤਾ ਨਹੀਂ ਕਿਸਨੇ ਸ਼ਰਾਰਤ ਵਜੋਂ ਇਹ ਹਰਕਤ ਕੀਤੀ ਹੈ। ਦੂਜੇ ਪਾਸੇ ਜੇਕਰ ਇਹ ਮੰਨਿਆ ਜਾਵੇ ਕਿ ਇਹ ਨਗਰ ਕੌਂਸਲ ਦਾ ਕੰਮ ਹੈ ਤਾਂ ਉਸ ਨੂੰ ਨਾ ਤਾਂ ਨਗਰ ਕੌਂਸਲ ਵਲੋਂ ਪਹਿਲਾਂ ਕੋਈ ਨੋਟਿਸ ਦਿੱਤਾ ਗਿਆ ਹੈ। ਜੇਕਰ ਨੋਟਿਸ ਦਿੱਤਾ ਜਾਂਦਾ ਤਾਂ ਉਹ ਆਪ ਹੀ ਇਹ ਸ਼ੈਡ ਤੋੜ ਲੈਂਦਾ । ਇਸ ਤਰ੍ਹਾਂ ਰਾਤੋ ਰਾਤ ਜੇਕਰ ਇਹ ਹਰਕਤ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਵੀ ਕੀਤੀ ਗਈ ਹੈ ਤਾਂ ਉਹ ਵੀ ਗਲਤ ਹੈ।
ਉਸਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਜਿਸ ਨੇ ਵੀ ਇਹ ਸ਼ਰਾਰਤ ਕੀਤੀ ਹੈ ਉਸ ਨੂੰ ਬੇ ਨਕਾਬ ਕਰਕੇ ਉਸ ਕੋਲੋਂ ਉਸਨੂੰ ਹਰਜਾਨਾ ਦਵਾਇਆ ਜਾਏ।