ਬਿਜਲੀ ਸੋਧ ਬਿੱਲ ਖਿਲਾਫ਼ ਫਿਰੋਜ਼ਪੁਰ ਦੀਆਂ ਜਨਤਕ ਜਥੇਬੰਦੀਆਂ ਵਲੋਂ ਹੋਣਗੇ ਮੋਟਰਸਾਈਕਲ ਮਾਰਚ
ਫਿਰੋਜ਼ਪੁਰ 27 ਦਸੰਬਰ 2025 : ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖਿਲਾਫ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਮੁਲਾਜਮ ਜਥੇਬੰਦੀਆਂ ਦੀ ਮੀਟਿੰਗ ਫਿਰੋਜ਼ਪੁਰ ਛਾਉਣੀ ਦੇ ਬਿਜਲੀ ਦਫਤਰ ਵਿਖ਼ੇ ਹੋਈ | ਮੋਰਚੇ ਦੇ ਫੈਸਲੇ ਨੂੰ ਲਾਗੂ ਕਰਦਿਆਂ ਸਰਕਾਰ ਦੇ ਲੋਕ ਵਿਰੋਧੀ ਫੈਸਲਿਆ ਦੇ ਵਿਰੋਧ ਵਿੱਚ 1 ਤੋਂ 4 ਜਨਵਰੀ ਤਕ ਵੱਖ ਵੱਖ ਇਲਾਕਿਆ ਅੰਦਰ ਮੋਟਰਸਾਈਕਲ ਮਾਰਚ ਕਰਨ ਦੀ ਰੂਪ ਰੇਖਾ ਉਲੀਕੀ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ 1 ਜਨਵਰੀ ਨੂੰ ਮੁੱਦਕੀ ਤੋਂ ਤਲਵੰਡੀ ਤੱਕ, ਮੱਖੂ ਤੋਂ ਜੀਰੇ ਤੱਕ, ਰਾਉਕੇ ਤੋਂ ਮਮਦੋਟ ਤੱਕ, ਮੰਡੀ ਪੰਜੇਕੇ ਤੋਂ ਗੁਰੂਹਰਸਹਾਇ ਤਕ ਮਾਰਚ ਕੀਤਾ ਜਾਵੇਗਾ| ਇਸੇ ਤਰਾਂ 2 ਜਨਵਰੀ ਨੂੰ ਤਲਵੰਡੀ ਭਾਈ ਤੋਂ ਫਿਰੋਜ਼ਸ਼ਾਹ ਤੱਕ, ਜੀਰੇ ਤੋਂ ਮੱਲਾਵਾਲਾ ਤੱਕ, ਗੁਰੂਹਰਸਹਾਏ ਤੋਂ ਝੋਕ ਟਹਿਲ ਸਿੰਘ ਵਾਲਾ ਤੱਕ, ਮਮਦੋਟ ਤੋਂ ਪੋਜੋਕੇ ਤੱਕ, 3 ਜਨਵਰੀ ਨੂੰ ਫਿਰੋਜ਼ਸ਼ਾਹ ਤੋਂ ਬਿਜਲੀ ਗਰਿੱਡ ਫਿਰੋਜ਼ਪੁਰ ਛਾਉਣੀ ਤੱਕ , ਮੱਲਾਵਾਲਾ ਤੋਂ ਸਾਂਦੇ ਹਾਸ਼ਮ ਤੱਕ, ਪੋਜੋਕੇ ਤੋਂ ਸੂੱਬੇ ਕਦੀਮ ਤੱਕ ਅਤੇ ਝੋਕ ਟਹਿਲ ਸਿੰਘ ਤੋਂ ਝੋਕ ਹਰੀਹਰ ਤੱਕ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ | ਓਹਨਾ ਕਿਹਾ ਕਿ ਇਸੇ ਤਰਾਂ ਇਹ ਮਾਰਚ 4 ਜਨਵਰੀ ਨੂੰ ਗੁਰਦੁਆਰਾ ਸਾਰਾਗੜੀ ਫਿਰੋਜ਼ਪੁਰ ਤੋਂ ਸ਼ੂਰੂ ਕਰਕੇ ਸ਼ਹਿਰ ਅਤੇ ਛਾਉਣੀ ਦੇ ਵਿੱਚੋ ਹੋਕੇ ਡੀ ਸੀ ਦਫਤਰ ਫਿਰੋਜ਼ਪੁਰ ਸਾਹਮਣੇ ਸਮਾਪਤੀ ਕੀਤੀ ਜਾਵੇਗੀ |
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਦਲਵਿੰਦਰ ਸਿੰਘ ਸ਼ੇਰਖਾਂ ਵਿਕਰਮ ਬਾਰੇਕੇ ਪਰਮਿੰਦਰ ਸਿੰਘ ਮਹਿਮਾਂ, ਕਿਸਾਨ ਵਿਦਿਆਰਥੀ ਯੂਨੀਅਨ ਤੋਂ ਜਗਰੂਪ ਸਿੰਘ ਭੁੱਲਰ ਨਿਰਭੈ ਸਿੰਘ ਭੁੱਲਰ, ਕੁਲ ਹਿੰਦ ਕਿਸਾਨ ਸਭਾ ਤੋਂ ਗੁਰਦਿੱਤ ਸਿੰਘ , ਬੀਕੇਯੂ ਡਕੌਦਾ ਤੋਂ ਗੁਲਜ਼ਾਰ ਸਿੰਘ ਕਬਰਵੱਛਾ ਬੀਕੇਯੁ ਪੰਜਾਬ ਤੋਂ ਸਤਵਿੰਦਰ ਸਿੰਘ ਸੋਨਾ ਕਰਮੂਵਾਲਾ ਗੁਰਜੀਤ ਸਿੰਘ ਬੀਕੇਯੁ ਰਾਜੇਵਲ ਤੋਂ ਅਵਤਾਰ ਸਿੰਘ ਸ਼ੇਰਖਾਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਸਰਬਜੀਤ ਸਿੰਘ ਭਵਾੜਾ ਮਲਕੀਤ ਸਿੰਘ ਹਰਾਜ ਕੌਮੀ ਕਿਸਾਨ ਯੂਨੀਅਨ ਤੋਂ ਜਗਮੀਤ ਸਿੰਘ ਗੁਰਸ਼ਰਨ ਸਿੰਘ ਟੀ ਐੱਸ ਯੂ ਵੱਲੋਂ ਰਮਨਦੀਪ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਵੱਲੋ ਅਸ਼ਵਨੀ ਕੁਮਾਰ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ |