ਰਾਮ ਸਿੰਘ ਦੱਤ ਯਾਦਗਾਰੀ ਹਾਲ ਕਮੇਟੀ ਮੈਂਬਰਾਂ ਵਲੋਂ ਕਾਮਰੇਡ ਅਵਤਾਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ
29 ਦਿਸੰਬਰ ਨੂੰ ਉਨ੍ਹਾਂ ਨਮਿਤ ਗੁਰੂਦਵਾਰਾ ਸਿੰਘ ਸਭਾ ਵਿਖੇ ਹੋਵੇਗੀ ਅੰਤਿਮ ਅਰਦਾਸ
ਰੋਹਿਤ ਗੁਪਤਾ
ਗੁਰਦਾਸਪੁਰ , 27 ਦਸੰਬਰ 2025 : ਲੰਮੇ ਸਮੇਂ ਤੋਂ ਰਾਮ ਸਿੰਘ ਦੱਤ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਬਤੌਰ ਵਿੱਤ ਸਕੱਤਰ, ਵਾਇਸ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾ ਰਹੇ ਕਾਮਰੇਡ ਅਵਤਾਰ ਸਿੰਘ ਨੂੰ ਅੱਜ ਰਾਮ ਸਿੰਘ ਦੱਤ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਕਾਰਜਕਾਰਨੀ ਕਮੇਟੀ ਮੈਂਬਰ ਵੱਲੋਂ ਵੱਸਣ ਸਿੰਘ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਰਿਆੜ ਨੇ ਉਨ੍ਹਾਂ ਦੇ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਮਰੇਡ ਅਵਤਾਰ ਸਿੰਘ ਦੇ ਲੰਮੇ ਸਮੇਂ ਤੋਂ ਬਿਮਾਰ ਰਹਿਣ ਦੇ ਬਾਵਜੂਦ ਵੀ ਆਪਣੀਆਂ ਸੇਵਾਵਾਂ ਅੰਤਿਮ ਸਵਾਸਾਂ ਤਕ ਨਿਭਾਇਆ ਹਨ। ਸਿਹਤ ਠੀਕ ਨਾ ਹੋਣ ਕਰਕੇ ਉਹ ਕਮੇਟੀ ਦੇ ਦਫ਼ਤਰੀ ਸੱਕਤਰ ਦੇ ਤੌਰ ਤੇ ਹਾਲ ਦੇ ਪ੍ਰਬੰਧਕੀ ਕੰਮਾਂ ਲਈ ਦਿਨ ਰਾਤ ਇੱਕ ਕੀਤੀ ਹੋਈ ਸੀ। ਇਸ ਮੌਕੇ ਸਾਬਕਾ ਮੁਲਾਜ਼ਮ ਆਗੂ ਅਤੇ ਕਮੇਟੀ ਮੈਂਬਰ ਮੱਖਣ ਕੁਹਾੜ ਨੇ ਦੱਸਿਆ ਕਿ ਉਨ੍ਹਾਂ ਨੌਕਰੀ ਵਿਚ ਰਹਿੰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬਤੌਰ ਪ੍ਰਧਾਨ ਮੁਲਾਜ਼ਮ ਲਹਿਰ ਦੇ ਹਿਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ। ਸੇਵਾ ਮੁਕਤੀ ਤੋਂ ਬਾਅਦ ਉਹ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਕਾਮਰੇਡ ਰਘੁਬੀਰ ਸਿੰਘ ਰੋਸੇ ਪਕੀਵਾਂ ਨੇ ਉਨ੍ਹਾਂ ਦੀਆਂ ਕੌਮਨਿਸਟ ਪਾਰਟੀ ਆਰ ਸੀ ਪੀ ਆਈ ਦੀ ਉਸਾਰੀ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਸੋਚ ਉਪਰ ਪਹਿਰਾ ਦਿੰਦੇ ਹੋਏ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਕਮੇਟੀ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਅਤੇ ਵਿੱਤ ਸਕੱਤਰ ਅਜੀਤ ਸਿੰਘ ਹੁੰਦਲ ਨੇ ਸਮੂਹ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ 29 ਦਿਸੰਬਰ ਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦਾਸਪੁਰ ਵਿਖੇ ਕੀਤੀ ਜਾ ਰਹੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ। ਇਸ ਮੌਕੇ ਸਰਦਾਰ ਵਸਣ ਸਿੰਘ, ਰਘੁਬੀਰ ਸਿੰਘ ਚਾਹਲ, ਸੁਖਦੇਵ ਸਿੰਘ ਭਾਗੋਕਾਵਾਂ, ਰੂਪ ਸਿੰਘ ਪੱਡਾ ਨੇ ਵਿਛੜੇ ਸਾਥੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ।