ਲੁਧਿਆਣਾ ਪੁਲਿਸ ਵੱਲੋਂ ਕਾਤਲ ਚੀਨੀ ਡੋਰ ਵੱਡੀ ਮਾਤਰਾ 'ਚ ਜ਼ਬਤ
ਸੁਖਮਿੰਦਰ ਭੰਗੂ
ਲੁਧਿਆਣਾ 26 ਦਸੰਬਰ 2025- ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ ਅਤੇ ਹਰਪਾਲ ਸਿੰਘ, ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਦੇ 960 ਗੱਟੂ ਜ਼ਬਤ ਕੀਤੇ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ/ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ/ ਸਹਾਇਕ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ-2) ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਲੁਧਿਆਣਾ ਨੂੰ ਮਿਤੀ 24-12-2025 ਗੁਪਤ ਇਤਲਾਹ ਮਿਲੀ ਕਿ ਅਕਸ਼ੈ ਬਹਿਲ ਪੁੱਤਰ ਸੁੰਦਰ ਸ਼ਾਮ ਕੁਮਾਰ, ਲਵਿਸ਼ ਗੁਪਤਾ ਪੁੱਤਰ ਸਰਵਣ ਕੁਮਾਰ ਵਾਸੀ ਲੁਧਿਆਣਾ ਅਤੇ ਗੌਰਵ ਕੁਮਾਰ ਆਪਣੇ ਸਾਥੀਆਂ ਨਾਲ ਮਿਲ ਕੇ ਬਾਹਰਲੀਆਂ ਸਟੇਟਾਂ ਤੋਂ ਪਾਬੰਦੀਸ਼ੁਦਾ ਚਾਈਨਾ ਡੋਰ ਲਿਆ ਕੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚ ਸਪਲਾਈ ਕਰ ਰਹੇ ਹਨ।
ਇਸ ਚਾਇਨਾ ਡੋਰ ਨਾਲ ਮਨੁੱਖੀ ਜੀਵਨ ਨੂੰ ਖਤਰਾ ਹੈ। ਜਿਨਾਂ ਨੇ ਹੁਣ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਬਾਹਰਲੀਆਂ ਸਟੇਟ ਤੋਂ ਮੰਗਵਾ ਕੇ ਟਰਾਂਸਪੋਰਟ ਨਗਰ ਏਰੀਆ ਲੁਧਿਆਣਾ ਵਿੱਚ ਰੱਖੀ ਹੋਈ ਹੈ। ਜਿਸ ਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਲੁਧਿਆਣਾ ਵੱਲੋਂ ਥਾਣਾ ਮੋਤੀ ਨਗਰ ਲੁਧਿਆਣਾ ਵਿਖੇ ਮੁਕੱਦਮਾ ਨੰਬਰ 247 ਮਿਤੀ 24/12/2025 ਨੂੰ ਅਧੀਨ ਧਾਰਾਵਾਂ 223, 125, 3(5) ਬੀ.ਐਨ.ਐਸ ਤਹਿਤ ਦਰਜ ਕਰਕੇ ਰੇਡ ਕੀਤਾ । ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਦੋਸ਼ੀਆਂ ਵੱਲੋਂ ਲਿਆਂਦੀ ਗਈ 960 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਗਈ।ਦੋਸ਼ੀਆਂ ਨੂੰ ਜਲਦ ਗਿਰਫਤਾਰ ਕਰਨ ਲਈ ਉਹਨਾਂ ਦੇ ਟਿਕਾਣਿਆਂ ਪਰ ਰੇਡ ਕੀਤੀ ਜਾ ਰਹੀ ਹੈ।