UPVC ਵਿੰਡੋਜ਼ ਦੇ ਨਾਂ 'ਤੇ 20 ਹਜ਼ਾਰ ਦੀ ਮਾਰੀ ਠੱਗੀ, ਸੇਲਜ਼ਮੈਨ ਖ਼ਿਲਾਫ਼ ਮਾਮਲਾ ਦਰਜ
ਦੀਪਕ ਜੈਨ, ਜਗਰਾਉਂ -
ਘਰ ਦੀ ਉਸਾਰੀ ਕਰਵਾ ਰਹੇ ਦੀਪਕ ਜੈਨ ਨੂੰ UPVC ਵਿੰਡੋਜ਼ ਦੇ ਨਾਂ ‘ਤੇ ਕਥਿਤ ਠੱਗੀ ਦਾ ਸ਼ਿਕਾਰ ਹੋਣਾ ਪਿਆ। ਲੁਧਿਆਣਾ ਹੰਬੜਾ ਰੋਡ ਦੀ ਇੱਕ ਵਿੰਡੋਜ਼ ਕੰਪਨੀ ਦੇ ਸੇਲਜ਼ਮੈਨ ਸੁਨੀਲ ਪਾਂਡੇ ਨੇ ਕਰੀਬ ਡੇਢ ਮਹੀਨਾ ਪਹਿਲਾਂ ਵਿੰਡੋਜ਼ ਦੇ ਸਾਈਜ਼ ਲਏ ਅਤੇ ਕੁੱਲ ਖਰਚਾ 47 ਹਜ਼ਾਰ ਦੱਸਦੇ ਹੋਏ 20,000 ਰੁਪਏ ਐਡਵਾਂਸ ਵਜੋਂ ਲਏ ਸਨ। ਵਾਅਦੇ ਮੁਤਾਬਕ 10–12 ਦਿਨਾਂ ਵਿੱਚ ਡਿਲਿਵਰੀ ਤੇ ਫਿਟਿੰਗ ਕਰਨੀ ਸੀ, ਪਰ ਅੱਜ ਤੱਕ ਨਾ ਡਿਲਿਵਰੀ ਦਿੱਤੀ ਗਈ ਅਤੇ ਨਾ ਹੀ ਫਿਟਿੰਗ।
ਲਗਾਤਾਰ ਟਾਲਮਟੋਲ ਤੋਂ ਤੰਗ ਆ ਕੇ ਦੀਪਕ ਜੈਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਸੇਲਜ਼ਮੈਨ ਸੁਨੀਲ ਪਾਂਡੇ ਖ਼ਿਲਾਫ਼ ਧੋਖਾਧੜੀ ਅਤੇ ਵਿਸ਼ਵਾਸਘਾਤ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।