Akal Takht Sahib ਨੇ ਆਸਟ੍ਰੇਲੀਆ ਦੀ ਕਲਾਕਾਰ ਨੂੰ ਕੀਤਾ ਸਨਮਾਨਿਤ, Jaswant Singh Khalra ਦਾ ਬਣਾਇਆ ਸੀ ਮਿਊਰਲ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 3 ਦਸੰਬਰ, 2025: ਮੈਲਬੌਰਨ (Melbourne) ਦੇ ਹੋਸੀਅਰ ਲੇਨ (Hosier Lane) ਵਿੱਚ ਜਸਵੰਤ ਸਿੰਘ ਖਾਲੜਾ (Jaswant Singh Khalra) ਦਾ ਮਿਊਰਲ (ਕੰਧ ਚਿੱਤਰ) ਬਣਾਉਣ ਵਾਲੀ ਆਸਟ੍ਰੇਲੀਆਈ ਕਲਾਕਾਰ ਬੇਥਨੀ ਚੈਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੇ ਪੰਜਾਬ ਦੌਰੇ 'ਤੇ ਆਉਣ ਤੋਂ ਬਾਅਦ ਦਿੱਤਾ ਗਿਆ ਹੈ।
"ਇੱਕ ਕਲਾਕਾਰ ਵਜੋਂ ਸਭ ਤੋਂ ਵੱਡਾ ਸਨਮਾਨ"
ਇਸ ਮੌਕੇ 'ਤੇ ਬੇਥਨੀ ਚੈਰੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਹੁਣ ਸਿੱਖ ਭਾਈਚਾਰੇ ਦੇ ਖੁਦ ਨੂੰ ਕਾਫੀ ਨੇੜੇ ਮਹਿਸੂਸ ਕਰ ਰਹੀ ਹਨ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਇਸ ਪਿਆਰ ਨੂੰ ਇੱਕ ਕਲਾਕਾਰ ਵਜੋਂ ਆਪਣੇ ਜੀਵਨ ਦਾ "ਸਭ ਤੋਂ ਵੱਡਾ ਸਨਮਾਨ" ਦੱਸਿਆ ਹੈ।