ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਵਚਨਬੱਧ ਸਰਕਾਰ : ਡਾ. ਰਵਜੋਤ ਸਿੰਘ
ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਵਚਨਵੱਧ ਅਤੇ ਯਤਨਸ਼ੀਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਡਾ. ਰਵਜੋਤ ਸਿੰਘ ਨੇ ਸਥਾਨਕ ਨਗਰ ਸੁਧਾਰ ਟਰੱਸਟ ਵਲੋਂ ਤਿਆਰ ਕੀਤੀ ਜਾ ਰਹੀ ਨਵੀਂ ਵਿਕਾਸ ਸਕੀਮ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਡਰਾਅ ਆਫ ਲਾਟਸ ਲਈ ਆਮ ਲੋਕਾਂ ਪਾਸੋਂ ਦਰਖਾਸਤਾਂ ਲੈਣ ਦੇ ਸ਼ੁਭ ਆਰੰਭ ਮੌਕੇ ਬਠਿੰਡਾ-ਗੋਨਿਆਣਾ ਰੋਡ ਉਪਰ 32.50 ਏਕੜ ਵਿੱਚ ਰਿਹਾਇਸ਼ੀ-ਕਮ-ਵਪਾਰਕ ਕਲੋਨੀ ਸ਼ਹੀਦ ਭਗਤ ਸਿੰਘ ਇਨਕਲੇਵ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਉਣ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਮੇਅਰ ਸ਼੍ਰੀ ਪਦਮਜੀਤ ਮਹਿਤਾ, ਡਿਪਟੀ ਮੇਅਰ ਸ਼੍ਰੀ ਸ਼ਾਮ ਲਾਲ, ਚੇਅਰਮੈਨ ਸ ਜਤਿੰਦਰ ਸਿੰਘ ਭੱਲਾ, ਹਲਕਾ ਇੰਚਾਰਜ, ਬਠਿੰਡਾ (ਦਿਹਾਤੀ) ਸ਼੍ਰੀ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ, ਚੇਅਰਮੈਨ ਸ਼੍ਰੀ ਰਾਕੇਸ਼ ਪੁਰੀ, ਚੇਅਰਮੈਨ ਸ਼੍ਰੀ ਬੱਲੀ ਬਲਜੀਤ, ਚੇਅਰਮੈਨ ਸ਼੍ਰੀ ਬਲਕਾਰ ਭੋਖੜਾ, ਸਾਬਕਾ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਤੇ ਆਪ ਦੇ ਜ਼ਿਲ੍ਹਾ ਮੀਡੀਆ ਸਕੱਤਰ ਸ੍ਰੀ ਰਿਪਨਦੀਪ ਸਿੰਘ ਸਿੱਧੂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।
ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਨੂੰ ਪੰਜਾਬ ਦੀ ਪਲੇਠੀ ਸਕੀਮ ਦੱਸਦਿਆਂ ਕਿਹਾ ਕਿ 25 ਸਾਲਾਂ ਤੋਂ ਬੇਆਬਾਦ ਤੇ ਅਣਵਿਕਸਤ ਪਈ 32.50 ਏਕੜ ਰਕਬੇ ਵਿੱਚ ਬਠਿੰਡਾ ਸ਼੍ਰੀ ਅੰਮ੍ਰਿਤਸਰ ਸਾਹਿਬ ਕੌਮੀ ਸ਼ਾਹ ਮਾਰਗ ਉਪਰ ਸਥਿਤ ਹੈ। ਇਸ ਸਕੀਮ ਨੂੰ ਟਰੱਸਟ ਦੁਆਰਾ ਆਪਣੇ ਮਨੋਰਥ "ਬੇ-ਘਰਾਂ ਲਈ ਘਰ ਬਨਾਉਣ ਦੇ ਯਤਨ" ਤਹਿਤ ਆਮ ਪਬਲਿਕ ਦੀਆਂ ਜਰੂਰਤਾਂ ਅਤੇ ਸ਼ਹਿਰ ਅੰਦਰ ਘੱਟ ਕੀਮਤ ‘ਤੇ ਘਰ ਬਨਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮੰਤਵ ਨਾਲ ਲੋਕ ਹਿੱਤ ਵਿੱਚ ਤਿਆਰ ਕੀਤਾ ਗਿਆ ਹੈ, ਜੋ ਕਿ ਕਾਰਗਰ ਸਾਬਤ ਹੋਵੇਗਾ।
ਇਸ ਤੋਂ ਪਹਿਲਾ ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਨੇ ਸ਼ਹੀਦ ਭਗਤ ਸਿੰਘ ਇਨਕਲੇਵ ਨੂੰ ਨਿਵੇਕਲੀ ਪਹਿਲਕਦਮੀ ਦੱਸਦਿਆਂ ਨਗਰ ਸੁਧਾਰ ਟਰੱਸਟ ਵਲੋਂ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾ ਰਹੇ ਕ੍ਰਾਂਤੀਕਾਰੀ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਅੰਦਰ 236 ਰਿਹਾਇਸ਼ੀ ਪਲਾਟ (108 ਵ: ਗਜ਼ ਰਕਬੇ ਤੋਂ ਲੈ ਕੇ 418 ਵ: ਗਜ਼ ਰਕਬੇ ਤੱਕ ਦੇ) ਅਤੇ 75 ਵਪਾਰਕ ਯੂਨਿਟਸ/ਇਕਾਈਆਂ ਤਜਵੀਜ ਕੀਤੀਆਂ ਗਈਆ ਹਨ, ਜਿਸ ਦੇ ਪਹਿਲੇ ਪੜਾਅ ਦੌਰਾਨ ਸਰਕਾਰ ਦੇ ਨਿਯਮਾਂ ਮੁਤਾਬਿਕ 50 ਫੀਸਦੀ ਰਿਹਾਇਸ਼ੀ ਪਲਾਟਾਂ ਨੂੰ ਡਰਾਅ ਆਫ ਲਾਟੱਸ ਰਾਹੀਂ ਵੇਚਿਆ ਜਾਣਾ ਹੈ, ਜਿਸ ਦੇ ਮੱਦੇਨਜ਼ਰ ਆਮ ਪਬਲਿਕ ਨੂੰ ਵਾਜਿਬ ਰੇਟਾਂ ਉੱਪਰ ਪਲਾਟ ਖਰੀਦ ਕੇ ਆਪਣਾ ਘਰ ਬਣਾਏ ਜਾਣ ਦਾ ਸੁਪਨਾ ਸਾਕਾਰ ਹੋ ਸਕੇਗਾ। ਇਸ ਤੋਂ ਇਲਾਵਾ ਬਾਕੀ ਰਿਹਾਇਸ਼ੀ ਅਤੇ ਵਪਾਰਕ ਇਕਾਈਆਂ ਨੂੰ ਖੁੱਲੀ ਬੋਲੀ ਰਾਹੀਂ ਈ-ਆਕਸ਼ਨ ਵਿਧੀ ਅਨੁਸਾਰ ਵੇਚਿਆ ਜਾਵੇਗਾ। ਇਸ ਸੜਕਾਂ ਦੀ ਚੌੜਾਈ 20 ਮੀਟਰ (66 ਫੁੱਟ) ਅਤੇ 12 ਮੀਟਰ (40 ਫੁੱਟ) ਫੁੱਟ ਹੋਵੇਗੀ।
ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਨੇ ਇਹ ਵੀ ਕਿਹਾ ਕਿ ਇਸ ਕਲੋਨੀ ਅੰਦਰ ਰਹਿਣ ਵਾਲੇ ਬਾਸ਼ਿੰਦਿਆ ਲਈ ਸਕੀਮ ਅੰਦਰ ਅਤਿ ਸੁੰਦਰ 4 ਪਾਰਕ ਤਿਆਰ ਕੀਤੇ ਜਾਣਗੇ, ਜਿੰਨਾਂ ਵਿੱਚੋਂ ਲਗਭਗ। ਏਕੜ ਵਿੱਚ ਬਹੁਤ ਵੱਡਾ ਪਾਰਕ ਤਿਆਰ ਹੋਵੇਗਾ, ਜਿਸ ਵਿੱਚ ਬੱਚਿਆ ਲਈ ਆਧੁਨਿਕ ਕਿਸਮ ਦੇ ਝੂਲੇ ਅਤੇ ਕਸਰਤ ਲਈ ਓਪਨ ਜਿੰਮ ਆਦਿ ਵੀ ਤਿਆਰ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਤੋਂ ਇਲਾਵਾ ਕਮਰਸ਼ੀਅਲ ਸਾਈਟ, ਐਸ.ਸੀ.ਓ. ਸਾਈਟਾਂ, ਬੂਥ ਸਾਈਟਾਂ ਵੀ ਤਜਵੀਜ ਕੀਤੀਆਂ ਗਈਆਂ ਹਨ। ਟਰੱਸਟ ਦੁਆਰਾ ਪਬਲਿਕ ਹਿੱਤ ‘ਚ ਤਿਆਰ ਕੀਤੀ ਜਾ ਰਹੀ ਇਸ ਸਕੀਮ ਅੰਦਰ ਸਰਕਾਰ ਦੇ ਨਿਯਮਾਂ ਤਹਿਤ ਕੁੱਲ ਪਲਾਟਾਂ ਵਿੱਚੋਂ (50%) 116 ਪਲਾਟਾਂ ਦੀ ਅਲਾਟਮੈਂਟ "ਡਰਾਅ ਆਫ ਲਾਟਸ" ਵਿਧੀ ਰਾਹੀਂ ਕੀਤੀ ਜਾਣੀ ਹੈ।
ਇਸ ਮੌਕੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ ਨੇ ਬਠਿੰਡਾ ਖੇਤਰ ਦੇ ਆਸ-ਪਾਸ ਇਲਾਕਾ ਵਾਸੀਆਂ ਨੂੰ ਇਸ ਕਲੌਨੀ ਅੰਦਰ ਪਲਾਟ ਖਰੀਦ ਕਰਨ ਲਈ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਇਸ ਸੁਨਿਹਰੀ ਮੌਕੇ ਦਾ ਭਰਪੂਰ ਲਾਭ ਉਠਾਉਣ ਲਈ ਅਪੀਲ ਕੀਤੀ। ਇਸ ਤੋਂ ਪਹਿਲਾ ਚੇਅਰਮੈਨ ਸ਼੍ਰੀ ਨੀਲ ਗਰਗ ਅਤੇ ਡਾਇਰੈਕਟਰ ਜਲ ਸਰੋਤ ਪ੍ਰਬੰਧਨ ਸ ਅਮਰਦੀਪ ਰਾਜਨ ਵਲੋਂ ਨਗਰ ਸੁਧਾਰ ਟਰੱਸਟ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।