ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ: ਕਾਂਗਰਸ ਪਾਰਟੀ ਨੇ ਬਲਾਕ ਬੰਗਾ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦਾ ਕੀਤਾ ਐਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਦਸੰਬਰ 2025- ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਬਲਾਕ ਬੰਗਾ ਦੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਨਾਂਮਾਂ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅਬਜਰਵਰ ਪਵਨ ਦੀਵਾਨ ਨੇ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮੰਗੂਪੁਰ, ਸਾਬਕਾ ਜਿਲ੍ਹਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪੱਲੀਝਿੱਕੀ, ਸਵ. ਤਰਲੋਚਨ ਸਿੰਘ ਸੂੰਢ ਦੇ ਪਤਨੀ ਮੀਨਾ ਚੌਧਰੀ, ਬਲਾਕ ਕਾਂਗਰਸ ਪ੍ਰਧਾਨਾਂ ਕੁਲਵਰਨ ਸਿੰਘ ਥਾਂਦੀਆਂ ਅਤੇ ਰਾਮਦਾਸ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਮੀਦਵਾਰਾਂ ਦੇ ਨਾਮਾਂ ਉਪਰ ਫੈਸਲਾ ਲਿਆ ਗਿਆ ਹੈ।
ਪਾਰਟੀ ਵੱਲੋਂ ਬਲਾਕ ਬੰਗਾ ਲਈ ਜ਼ਿਲ੍ਹਾ ਪ੍ਰੀਸ਼ਦ ਜੋਨ ਵਾਸਤੇ ਹਲਕਾ ਖਟਕੜ ਕਲਾਂ (ਜਨਰਲ) ਤੋਂ ਕਮਲ, ਬਾਹਰੋਵਾਲ (ਮਹਿਲਾ) ਤੋਂ ਸ਼੍ਰੀਮਤੀ ਕਰਮਜੀਤ ਕੌਰ ਪਤਨੀ ਸੁਖਦੇਵ ਸਿੰਘ, ਕੁਲਥਾਮ (ਐੱਸ.ਸੀ. ਮਹਿਲਾ) ਤੋਂ ਸ਼੍ਰੀਮਤੀ ਬਿਮਲਾ ਦੇਵੀ ਬੰਗਾ ਪਤਨੀ ਕਮਲਜੀਤ ਬੰਗਾ ਅਤੇ ਮੁਕੰਦਪੁਰ (ਐੱਸ.ਸੀ.) ਤੋਂ ਰਾਮਦਾਸ ਸਿੰਘ ਨੂੰ ਉਮੀਦਵਾਰ ਬਣਾਇਆ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਕਾਂਗਰਸ ਦੀਆਂ ਨੀਤੀਆਂ ਨੂੰ ਲੈ ਕੇ ਬਹੁਤ ਉਤਸਾਹ ਤੇ ਭਰੋਸਾ ਹੈ ਅਤੇ ਪਾਰਟੀ ਉਮੀਦਵਾਰ ਇਨ੍ਹਾਂ ਚੋਣਾਂ ਦੌਰਾਨ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰਨਗੇ।