ਪੁਲਿਸ ਨੇ ਸ਼ਹਿਰ ਕਰ ਦਿੱਤਾ ਸੀਲ, ਆਉਣ ਜਾਣ ਵਾਲੀਆਂ ਗੱਡਿਆਂ ਦੀ ਕੀਤੀ ਚੈਕਿੰਗ
ਰੋਹਿਤ ਗੁਪਤਾ
ਗੁਰਦਸਪੁਰ , 28 ਨਵੰਬਰ 2025 :
ਗੁਰਦਾਸਪੁਰ ਐਸਐਸਪੀ ਅਦਿਤਿਆ ਕੁਮਾਰ ਵੱਲੋਂ ਸਿਟੀ ਸੀਲਿੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਡੀਐਸਪੀ ਅਤੇ ਐਸਐਚਓ ਰੈਂਕ ਦੇ ਅਧਿਕਾਰੀ ਵੱਖ-ਵੱਖ ਚਲਾ ਗ ਨਾਕਿਆਂ ਉੱਤੇ ਮੌਜੂਦ ਹਨ। ਐਸਐਸਪੀ ਗੁਰਦਾਸਪੁਰ ਖੁਦ ਇਸ ਦੀ ਕਮਾਨ ਸੰਭਾਲ ਰਹੇ ਹਨ ।
ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹਾ ਸਰਹੱਦੀ ਇਲਾਕਾ ਹੋਣ ਕਰਕੇ ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ਉੱਤੇ ਹੈਰੋਇਨ ਦੀ ਤਸਕਰੀ ਅਤੇ ਹੋਰ ਵੀ ਅਨੁਸੂਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਹੁਣ ਸੀਟੀ ਸੀਲਿੰਗ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜੰਮੂ ਕਸ਼ਮੀਰ ਤੋਂ ਗੁਰਦਾਸਪੁਰ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਨੂੰ ਵਿਸ਼ੇਸ਼ ਤੌਰ ਤੇ ਚੈਕਿੰਗ ਲਈ ਰੋਕਿਆ ਜਾ ਰਿਹਾ ਹੈ। ਜਦਕਿ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਗੱਡੀਆਂ ਨੂੰ ਵੀ ਰੋਕ ਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।