ਗੁਰਦਾਸਪੁਰ: ਬਲਾਸਟ ਮਾਮਲੇ ਦੇ ਜਖਮੀ ਆਏ ਸਾਹਮਣੇ, ਕਹਿੰਦੇ ਟਰੱਕ ਦਾ ਟਾਇਰ ਫਟਣ ਵਾਲੀ ਪੁਲਿਸ ਦੀ ਕਹਾਣੀ ਤੇ ਸ਼ੱਕ
ਰੋਹਿਤ ਗੁਪਤਾ
ਗੁਰਦਾਸਪੁਰ 26 ਨਵੰਬਰ 2026- ਗੁਰਦਾਸਪੁਰ ਥਾਨਾ ਸਿਟੀ ਦੇ ਬਾਹਰ ਬੀਤੀ ਸ਼ਾਮ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨਾਂ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ । ਜਖਮੀਆਂ ਨੇ ਕੈਮਰੇ ਦੇ ਸਾਹਮਣੇ ਆ ਕੇ ਪੁਲਿਸ ਦੀ ਟ੍ਰਕ ਦਾ ਟਾਇਰ ਫਟਣ ਵਾਲੀ ਕਹਾਣੀ ਤੇ ਸ਼ੱਕ ਵਿਅਕਤ ਕੀਤਾ ਹੈ। ਉੱਥੇ ਹੀ ਜਖਮੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਾਂਚ ਕਰਕੇ ਸਾਰੀ ਸਥਿਤੀ ਸਾਫ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਉਹਨਾਂ ਦੇ ਸਰੀਰ ਤੇ ਗਰਨੇਡ ਦੇ ਸ਼ਰਲੇ ਲੱਗੇ ਹਨ ਤਾਂ ਉਸੇ ਹਿਸਾਬ ਨਾਲ ਉਹ ਆਪਣਾ ਇਲਾਜ ਕਰਵਾ ਸਕਣ । ਦੱਸ ਦਈਏ ਕਿ ਜਖਮੀਆਂ ਵਿੱਚੋਂ ਇੱਕ ਰਾਕੇਸ਼ ਕੁਮਾਰ ਪੀਜੀਆਈ ਚੰਡੀਗੜ੍ਹ ਬੈਠੇ ਦਾਖਲ ਹੈ ਜੋ ਆਪਣੀ ਪਤਨੀ ਨਾਲ ਸਕੂਟੀ ਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਵਿਸਫੋਟ ਤੋਂ ਬਾਅਦ ਕੋਈ ਚੀਜ਼ ਉਸਦੀ ਅੱਖ ਤੇ ਆ ਵੱਜੀ ਜਿਸ ਕਾਰਨ ਉਸ ਦੀ ਅੱਖ ਪੂਰੀ ਤਰਹਾਂ ਨਾਲ ਡੈਮੇਜ ਹੋ ਗਈ ਹੈ ਜਦਕਿ ਉਸਦੀ ਪਤਨੀ ਅਨੂ ਦੇ ਵੀ ਸਿਰ ਤੇ ਸੱਟ ਲੱਗੀ ਅਤੇ ਉਹ ਵੀ ਜ਼ਖਮੀ ਹੋ ਗਈ। ਦੂਜੀ ਜਖਮੀ ਔਰਤ ਜੋ ਸੜਕ ਤੋਂ ਲੰਘ ਰਹੇ ਸੀ ਦੇ ਸਰੀਰ ਤੇ 50 ਦੇ ਕਰੀਬ ਛੋਟੇ ਛੋਟੇ ਜਖਮ ਹੋਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੱਕ ਦਾ ਟਾਇਰ ਫਟਨ ਕਾਰਨ ਧਮਾਕਾ ਹੋਇਆ ਸੀ ਅਤੇ ਸੜਕ ਤੇ ਪਈ ਬਜਰੀ ਨਾਲ ਇਹ ਲੋਕ ਜ਼ਖਮੀ ਹੋਏ ਹਨ ਜਦਕਿ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਥਾਣੇ ਦੇ ਬਾਹਰ ਗਰਨੇਡ ਧਮਾਕੇ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਇਸ ਦੀ ਜਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਲਈ ਗਈ ਹੈ