ਡੈਂਟਲ ਦੀ ਪੜ੍ਹਾਈ ਕਰਦੀ ਬੱਚੀ ਨੇ ਆਪਣਾ ਜਨਮ ਦਿਨ ਸਕੂਲੀ ਬੱਚਿਆਂ ਨੂੰ ਕੋਲਗੇਟ ਤੇ ਬਰੁਸ਼ ਦੇ ਕੇ ਮਨਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 10 ਨਵੰਬਰ 2025
ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹੁੰਦੇ ਹਨ,ਇਨ੍ਹਾਂ ਦੀ ਸੰਭਾਲ ਵੀ ਸਰੀਰ ਦੇ ਬਾਕੀ ਅੰਗਾਂ ਜਿੰਨੀ ਜ਼ਰੂਰੀ ਹੈ,ਇਹ ਵਿਚਾਰ ਬੱਚੀ ਬਵਲੀਨ ਮਾਨ ਨੇ ਆਪਣੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਮੱਲਪੁਰ ਅੜਕਾ ਦੇ ਬੱਚਿਆਂ ਨੂੰ ਕੋਲਗੇਟ ਅਤੇ ਬਰੁਸ਼ ਦੇਕੇ ਸਾਂਝੀ ਕਰਦਿਆਂ ਕਹੇ। ਉਨ੍ਹਾਂ ਕਿਹਾ ਛੋਟੇ ਬੱਚੇ ਦੰਦਾਂ ਦੀ ਸੰਭਾਲ ਪ੍ਰਤੀ ਬਹੁਤ ਜਿਆਦਾ ਲਾਪ੍ਰਵਾਹੀ ਵਰਤੇ ਹਨ। ਜਿਸ ਕਰਕੇ ਉਨ੍ਹਾਂ ਦੇ ਦੰਦ ਛੋਟੀ ਉਮਰ ਵਿੱਚ ਹੀ ਖ਼ਰਾਬ ਹੋ ਜਾਂਦੇ ਹਨ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਦੰਦਾਂ ਨੂੰ ਰੋਜਾਨਾ ਦੋ ਟਾਈਮ ਬਰੁੱਸ ਕਰਨਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ ਜਿਸ ਦੇ ਕਿ ਛੋਟੇ-ਛੋਟੇ ਪੀਸ ਸਾਡੇ ਦੰਦਾਂ ਦੀਆਂ ਖੋੜਾਂ ਵਿੱਚ ਫਸ ਜਾਂਦੇ ਹਨ। ਰਾਤ ਨੂੰ ਇਹ ਟੁਕੜੇ ਕੈਰੀਜ਼ ਵਿੱਚ ਤਬਦੀਲ ਹੋ ਜਾਂਦੇ ਹਪ,ਜਿਸ ਨਾਲ ਦੰਦਾਂ ਵਿੱਚ ਕਰੇੜਾ ਬਣ ਜਾਂਦਾ ਹੈ ਅਤੇ ਮੂੰਹ ਵਿੱਚੋ ਬਦਬੂ ਆਉਣ ਲੱਗ ਜਾਂਦੀ ਹੈ। ਕਈ ਵਾਰ ਇਸ ਕਰੇੜੇ ਦੇ ਕਾਰਨ ਦੰਦਾਂ ਦੀਆਂ ਜੜ੍ਹਾਂ ਵਿੱਚ ਪਸ ਪੈ ਜਾਂਦੀ ਹੈ। ਜਿਸ ਕਰਕੇ ਬਹੁਤ ਜਿਆਦਾ ਦਰਦ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਦੰਦਾਂ ਉੱਤੇ ਬਰੁੱਸ ਤਿੰਨ ਜਾ ਚਾਰ ਵਾਰ ਉੱਪਰ-ਥੱਲੇ ਕਰਕੇ ਕਰਨਾ ਚਾਹੀਦਾ ਹੈ। ਜਿਆਦਾ ਦੇਰ ਬਰੁੱਸ ਕਰਨ ਨਾਲ ਦੰਦਾਂ ਦੀ ਕੈਵਟੀਜ਼ ਖਤਮ ਹੋ ਜਾਂਦੀ ਹੈ। ਉਨ੍ਹਾਂ ਦੱਸਿਆਂ ਕਿ ਬਰੁੱਸ ਹਮੇਸ਼ਾ ਹੀ ਨਰਮ ਅਤੇ ਲਚਕੀਲਾ ਹੋਣਾ ਚਾਹੀਦਾ ਹੈ। ਇਸ ਸਮੇਂ ਮੈਮ ਜਸਵਿੱਦਰ ਕੌਰ ਸੈਂਟਰ ਹੈੱਡ ਟੀਚਰ ਵਲੋਂ ਡਾਕਟਰ ਬਵਲੀਨ ਕੌਰ ਦਾ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਅਤੇ ਬਿਮਾਰੀਆਂ ਤੋਂ ਜਾਣੂ ਕਰਵਾਉਣ ਅਤੇ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਲਈ ਕੋਲਗੇਟ ਅਤੇ ਬਰੁੱਸ ਦੇਣ ਲਈ ਧੰਨਵਾਦ ਕੀਤਾ ਅਤੇ ਬੇਟੀ ਨੂੰ ਨਕਦ ਰਾਂਸ਼ੀ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਬੱਚੀ ਦੇ ਪਿਤਾ ਗੁਰਦਿਆਲ ਮਾਨ,ਡਾ.ਅਫਲਾ,ਇਸ਼ਮੀਤ ਮਾਨ,ਬਲਵੀਰ ਕੌਰ ਸੈਂਟਰ ਹੈੱਡ ਟੀਚਰ,ਤਜਿੰਦਰ ਕੌਰ,ਕਰਮਜੀਤ ਕੌਰ,ਸੁਨੀਤਾ ਦੇਵੀ,ਹਰਵਿੰਦਰ ਕੌਰ,ਅਮਰੀਕ ਕੌਰ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।