ਨੋਵੇਂ ਪਾਤਸ਼ਾਹ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋ ਪਹਿਲਾ ਨਗਰ ਦਾ ਕੋਨਾ ਕੋਨਾ ਲਿਸ਼ਕਾਇਆ ਜਾਵੇਗਾ- ਕੈਬਨਿਟ ਮੰਤਰੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 10 ਨਵੰਬਰ,2025
ਨੋਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋ ਪਹਿਲਾ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਕੋਨਾ ਕੋਨਾ ਸਾਫ ਕਰਕੇ ਲਿਸ਼ਕਾਇਆ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਸਾਫ ਸੁਥਰਾ ਮਾਹੋਲ ਉਪਲੱਬਧ ਕਰਵਾਇਆ ਜਾ ਸਕੇ। ਇਸ ਲਈ ਅੱਜ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਉਪਰੰਤ ਵਿਆਪਕ ਸਫਾਈ ਮੁਹਿੰਮ ਸੁਰੂ ਕੀਤੀ ਗਈ ਹੈ, ਜੋਂ ਰੋਜ਼ਾਨਾ ਸਵੇਰੇ 7 ਤੋਂ 9 ਵਜੇ ਤੱਕ ਜਾਰੀ ਰਹੇਗੀ।
ਇਹ ਪ੍ਰਗਟਾਵਾ ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਜਿਲ੍ਹਾ ਪ੍ਰਸਾਸ਼ਨ, ਨਗਰ ਕੋਂਸਲ ਦੇ ਸਫਾਈ ਸੇਵਕਾਂ, ਆਪ ਆਗੂਆਂ ਤੇ ਵਰਕਰਾਂ ਤੇ ਆਪਣੀ ਟੀਮ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਸੁਰੂ ਕੀਤੀ ਵਿਆਪਕ ਸਫਾਈ ਮੁਹਿੰਮ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਵਰਗ ਦਾ ਇਸ ਮੁਹਿੰਮ ਵਿਚ ਸਹਿਯੋਗ ਲਿਆ ਜਾ ਰਿਹਾ ਹੈ। ਵਪਾਰ ਮੰਡਲ ਤੇ ਰੇਹੜੀ ਯੂਨੀਅਨ ਵੀ ਆਪਣਾ ਭਰਪੂਰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਸੁਰੂ ਹੋਈ ਸਫਾਈ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਲਈ ਨਗਰ ਵਾਸੀਆਂ ਤੋਂ ਸਹਿਯੋਗ ਮੰਗ ਰਹੇ ਹਾਂ। ਗਲੀਆਂ, ਸੜਕਾਂ ਦੇ ਆਲੇ ਦੁਆਲੇ ਕੂੜਾ ਨਾ ਸੁੱਟਿਆ ਜਾਵੇ, ਨਗਰ ਕੋਂਸਲ ਦੀਆਂ ਗੱਡੀਆਂ ਰੋਜ਼ਾਨਾ ਇਹ ਕੂੜਾ ਘਰ ਘਰ ਜਾ ਕੇ ਇਕੱਠਾ ਕਰਨਗੀਆਂ, ਜਿਸ ਨੂੰ ਵਿਧੀ ਪੂਰਵਕ ਨਿਪਟਾਰਾ ਕਰਕੇ ਪ੍ਰਦੂਸ਼ਣ ਮੁਕਤ ਵਾਤਾਵਰਣ ਦਿੱਤਾ ਜਾਵੇਗਾ।
ਸ.ਬੈਂਸ ਨੇ ਕਿਹਾ ਕਿ ਅਸੀ ਹਰ ਸੰਗਠਨ, ਸੰਸਥਾਂ, ਜਥੇਬੰਦੀ ਨੂੰ ਅਪੀਲ ਕਰਦੇ ਹਾਂ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਚ 19 ਨਵੰਬਰ ਤੋਂ 29 ਨਵੰਬਰ ਤੱਕ ਚੱਲਣਗੇ, ਜਿੱਥੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਇਸ ਪਵਿੱਤਰ ਨਗਰੀ ਵਿਚ ਪਹੁੰਚਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸਵੱਛਤਾ ਬਹੁਤ ਜਰੂਰੀ ਹੈ। ਕੂੜਾ ਪ੍ਰਬੰਧਨ ਦੇ ਢੁਕਵੇ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਹਿਰ ਦੀਆਂ ਗਲੀਆਂ, ਨਾਲੀਆਂ ਦੀ ਸਫਾਈ ਤੋ ਇਲਾਵਾ ਗੰਦੇ ਪਾਣੀ ਦੀ ਨਿਕਾਸੀ, ਜਲ ਸਪਲਾਈ, ਪਾਣੀ ਦਾ ਛਿੜਕਾਓ, ਫੋਗਿੰਗ ਅਤੇ ਰੋਗਾਣੂ ਮੁਕਤ ਸਪਰੇਅ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸੁਰੂਆਤ ਮੌਕੇ ਇਸ ਸਫਾਈ ਮੁਹਿੰਮ ਵਿਚ ਇਲਾਕਾ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ ਹੈ, ਅਸੀ ਦੇਸ਼ ਵਿਦੇਸ਼ ਤੋ ਆਉਣ ਵਾਲੀ ਸੰਗਤ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਮੁਹਿੰਮ ਸੁਰੂ ਕੀਤੀ ਹੈ ਅਤੇ ਕੋਨਾ ਕੋਨਾ ਚੱਪਾ ਚੱਪਾ ਚਮਕਾਇਆ ਜਾਵੇਗਾ। ਰੁੱਖਾਂ ਦੀ ਕਟਾਈ, ਛੰਗਾਈ, ਸੜਕਾਂ ਦੇ ਵਰਮਾਂ ਦੀ ਸਫਾਈ, ਪਾਰਕਾਂ ਨੂੰ ਸਾਫ ਸੁਥਰਾ ਰੱਖਣ ਲਈ ਵਿਸੇਸ਼ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਅਗਲੇ 10 ਦਿਨਾਂ ਵਿਚ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਇਲਾਕਾ ਸੜਕ ਪਹੁੰਚ ਮਾਰਗ ਬਿਲਕੁਲ ਸਾਫ ਸੁਥਰੇ ਨਜ਼ਰ ਆਉਣਗੇ।
ਇਸ ਮੌਕੇ ਜਸਪ੍ਰੀਤ ਸਿੰਘ ਐਸ.ਡੀ.ਐਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਚੰਨਣ ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਇੰ.ਜਸਪ੍ਰੀਤ ਜੇ.ਪੀ, ਅਨੁਰਧ ਸ਼ਰਮਾ, ਸੁਨੀਲ ਅਡਵਾਲ ਰੇਹੜੀ ਯੂਨੀਅਨ ਪ੍ਰਧਾਨ, ਸ਼ੱਮੀ ਬਰਾਰੀ ਬਲਾਕ ਪ੍ਰਧਾਨ,ਅਲੈਕਸੀ, ਗੁਰਅਵਤਾਰ ਸਿੰਘ ਚੰਨ, ਸੋਹਣ ਸਿੰਘ ਨਿੱਕੂਵਾਲ, ਵਿਕਰਮਜੀਤ ਸਿੰਘ ਕੋਸਲਰ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਸਿੰਦੂ, ਰਜਤ ਬੇਦੀ ਐਡਵੋਕੇਟ, ਸੁਖਦੇਵ ਸਿੰਘ, ਕੋਂਸਲਰ ਤੇ ਆਪ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।