ਅਮਿਤ ਸ਼ਾਹ ਜੀ ਦੇ ਨਿਡਰ ਤੇ ਸੱਚੇ ਬੋਲਾਂ ਨੇ ਬਿਹਾਰ ‘ਚ ਰਾਸ਼ਟਰੀ ਮਾਣ ਤੇ ਦੇਸ਼ਭਗਤੀ ਦੀ ਜੋਤ ਮੁੜ ਜਗਾਈ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ, 27 ਅਕਤੂਬਰ 2025: ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਅੱਜ ਬਿਹਾਰ ਦੇ ਖਗੜੀਆ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਦਿੱਤੇ ਗਏ ਨਿਡਰ, ਸੱਚੇ ਅਤੇ ਪ੍ਰਭਾਵਸ਼ਾਲੀ ਭਾਸ਼ਣ ਲਈ ਦਿਲੋਂ ਪ੍ਰਸ਼ੰਸਾ ਕੀਤੀ ਹੈ।
ਗਰੇਵਾਲ ਨੇ ਕਿਹਾ ਕਿ ਸ਼੍ਰੀ ਅਮਿਤ ਸ਼ਾਹ ਜੀ ਨੇ ਇੱਕ ਵਾਰ ਫਿਰ ਦੇਸ਼ ਦੀ ਅਖੰਡਤਾ, ਏਕਤਾ ਅਤੇ ਸੁਰੱਖਿਆ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਦਾ ਸਾਬਤ ਦਿੱਤਾ ਹੈ। ਉਨ੍ਹਾਂ ਦਾ ਬਿਹਾਰ ਵਿੱਚ ਭਾਸ਼ਣ ਸਿਰਫ ਰਾਜਨੀਤਿਕ ਨਹੀਂ ਸੀ, ਇਹ ਹਿੰਮਤ, ਵਿਸ਼ਵਾਸ ਅਤੇ ਅਟੁੱਟ ਦੇਸ਼ਭਗਤੀ ਦੀ ਆਵਾਜ਼ ਸੀ। “ਜਦੋਂ ਸ਼੍ਰੀ ਅਮਿਤ ਸ਼ਾਹ ਜੀ ਬੋਲਦੇ ਹਨ, ਤਾਂ ਉਨ੍ਹਾਂ ਦਾ ਹਰ ਸ਼ਬਦ ਸੱਚਾਈ, ਜ਼ਿੰਮੇਵਾਰੀ ਅਤੇ ਭਾਰਤ ਮਾਤਾ ਪ੍ਰਤੀ ਸਮਰਪਣ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਦਾ ਸੁਨੇਹਾ ਸਾਫ਼ ਸੀ, ਕੋਈ ਵੀ ਘੁਸਪੈਠੀ ਹੁਣ ਸਾਡੇ ਦੇਸ਼ ਵਿੱਚ ਠਿਕਾਣਾ ਨਹੀਂ ਲੈ ਸਕੇਗਾ, ਭਾਰਤ ਸਦਾ ਭਾਰਤੀਆਂ ਦਾ ਰਹੇਗਾ,” ਗਰੇਵਾਲ ਨੇ ਕਿਹਾ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਜੀ ਦੇ ਬੋਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਵੇਂ ਭਾਰਤ ਦੇ ਸੁਪਨੇ ਨੂੰ ਦਰਸਾਉਂਦੇ ਹਨ, ਇੱਕ ਐਸਾ ਭਾਰਤ ਜਿੱਥੇ ਰਾਸ਼ਟਰੀ ਸੁਰੱਖਿਆ ‘ਤੇ ਕੋਈ ਸਮਝੌਤਾ ਨਹੀਂ, ਸ਼ਾਸਨ ਪਾਰਦਰਸ਼ੀ ਹੈ ਅਤੇ ਵਿਕਾਸ ਹਰ ਘਰ ਤੱਕ ਪਹੁੰਚਦਾ ਹੈ। “ਗ੍ਰਹਿ ਮੰਤਰੀ ਜੀ ਦਾ ਇਹ ਵਿਸ਼ਵਾਸ ਕਿ ਹਰ ਘੁਸਪੈਠੀ ਦੀ ਪਹਚਾਣ ਕਰਕੇ ਉਸਨੂੰ ਦੇਸ਼ੋਂ ਬਾਹਰ ਕੱਢਿਆ ਜਾਵੇਗਾ, ਸਿਰਫ਼ ਵਿਰੋਧੀਆਂ ਲਈ ਚੇਤਾਵਨੀ ਨਹੀਂ, ਸਗੋਂ ਹਰ ਸੱਚੇ ਨਾਗਰਿਕ ਲਈ ਇਹ ਭਰੋਸਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਤੇ ਭਵਿੱਖ ਇਸ ਸਰਕਾਰ ਹੇਠ ਸੁਰੱਖਿਅਤ ਹੈ,” ਗਰੇਵਾਲ ਨੇ ਇਸ ਸੱਚੀ, ਸੁੱਚੀ ਆਵਾਜ਼ ਤੇ ਆਪਣਾ ਮਾਣ ਦਰਸਾਇਆ ਹੈ।
ਗਰੇਵਾਲ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਜੀ ਨੇ ‘ਇੰਡੀਆ ਗਠਜੋੜ’ ਦੀ ਦੋਹਰੀ ਨੀਤੀ ਨੂੰ ਬੇਨਕਾਬ ਕੀਤਾ ਜੋ ਚੋਣ ਵੋਟਰ ਸੂਚੀ ਦੀ ਵਿਸ਼ੇਸ਼ ਗੰਭੀਰ ਸਮੀਖਿਆ ‘ਐਸ ਆਈ ਆਰ’ ਦਾ ਵਿਰੋਧ ਕਰ ਰਹੇ ਹਨ। ‘ਐਸ ਆਈ ਆਰ’ ਦਾ ਵਿਰੋਧ ਕਰਕੇ ਇਹ ਗਠਜੋੜ ਘੁਸਪੈਠੀਆਂ ਦੇ ਨਾਲ ਖੜ੍ਹਾ ਹੈ ਤੇ ਲੋਕਤੰਤਰ ਦੀ ਪਵਿੱਤਰਤਾ ਦੇ ਖਿਲਾਫ਼ ਹੈ। ਸਿਰਫ਼ ਅਮਿਤ ਸ਼ਾਹ ਜੀ ਵਰਗਾ ਮਜ਼ਬੂਤ ਨੇਤਾ ਹੀ ਇਨ੍ਹਾਂ ਦੋਹਰੇ ਮਾਪਦੰਡਾਂ ਨੂੰ ਨਿਡਰਤਾ ਨਾਲ ਬੇਨਕਾਬ ਕਰ ਸਕਦਾ ਹੈ,” ਗਰੇਵਾਲ ਨੇ ਕਿਹਾ।
ਉਨ੍ਹਾਂ ਨੇ ਕਿਹਾ ਕਿ ਸ਼ਾਹ ਜੀ ਦੇ ਬੋਲ ਬਿਹਾਰ ਦੇ ਲੋਕਾਂ ਲਈ ਇੱਕ ਦਰਪਣ ਸਾਬਤ ਹੋਏ, ਉਨ੍ਹਾਂ ਨੂੰ ਆਰ.ਜੇ.ਡੀ. ਦੇ ‘ਜੰਗਲ ਰਾਜ’ ਦੇ ਦੌਰ ਦੀ ਯਾਦ ਦਿਵਾਉਂਦੇ ਹੋਏ, ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਰਸਤੇ ‘ਤੇ ਟਿਕੇ ਰਹਿਣ ਦੀ ਪ੍ਰੇਰਣਾ ਦਿੱਤੀ। “ਜਦਕਿ ਮੋਦੀ ਜੀ ਅਤੇ ਨੀਤੀਸ਼ ਕੁਮਾਰ ਜੀ ਬਿਹਾਰ ਦੇ ਸਰਵਾਂਗੀਣ ਵਿਕਾਸ ਲਈ ਕੰਮ ਕਰ ਰਹੇ ਹਨ, ਲਾਲੂ ਪ੍ਰਸਾਦ ਸਿਰਫ਼ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੱਕ ਸੀਮਿਤ ਹਨ,” ਗਰੇਵਾਲ ਨੇ ਕਿਹਾ।
ਗਰੇਵਾਲ ਨੇ ਇਹ ਵੀ ਉਜਾਗਰ ਕੀਤਾ ਕਿ ਅਮਿਤ ਸ਼ਾਹ ਜੀ ਨੇ ਤੱਥਾਂ ਨਾਲ ਦੱਸਿਆ ਕਿ ਐਨ.ਡੀ.ਏ. ਸਰਕਾਰ ਦੌਰਾਨ ਕਤਲ, ਡੱਕੇਤੀ ਤੇ ਹੋਰ ਗੰਭੀਰ ਅਪਰਾਧਾਂ ਵਿੱਚ ਵੱਡੀ ਕਮੀ ਆਈ ਹੈ। “ਬਿਹਾਰ ਦਾ ਡਰ ਤੋਂ ਭਰੋਸੇ, ਅਪਰਾਧ ਤੋਂ ਅਮਨ ਵੱਲ ਸਫ਼ਰ ਭਾਜਪਾ ਦੀ ਸ਼ਾਸਨ ਸ਼ੈਲੀ ਦਾ ਜੀਵੰਤ ਸਬੂਤ ਹੈ,” ਗਰੇਵਾਲ ਨੇ ਕਿਹਾ।
ਗਰੇਵਾਲ ਨੇ ਕਿਹਾ ਕਿ ਅਮਿਤ ਸ਼ਾਹ ਜੀ ਦਾ ਭਾਸ਼ਣ ਹਰ ਉਸ ਦੇਸ਼ਭਗਤ ਲਈ ਭਾਵਨਾਤਮਕ ਅਪੀਲ ਸੀ ਜੋ ਸੱਚਾਈ ਤੇ ਰਾਸ਼ਟਰਭਗਤੀ ਦੀ ਤਾਕਤ ‘ਤੇ ਵਿਸ਼ਵਾਸ ਰੱਖਦਾ ਹੈ। “ਉਨ੍ਹਾਂ ਦੇ ਨਿਡਰ ਤੇ ਸੱਚੇ ਬੋਲਾਂ ਨੇ ਬਿਹਾਰ ‘ਚ ਰਾਸ਼ਟਰੀ ਮਾਣ ਤੇ ਦੇਸ਼ਭਗਤੀ ਦੀ ਜੋਤ ਮੁੜ ਜਗਾਈ ਹੈ ਅਤੇ ਸਾਨੂੰ ਯਾਦ ਦਿਵਾਇਆ ਕਿ ਭਾਰਤ ਦੀ ਏਕਤਾ, ਸੰਪ੍ਰਭੁਤਾ ਅਤੇ ਵਿਕਾਸ ਹਮੇਸ਼ਾ ਰਾਜਨੀਤੀ ਤੋਂ ਉੱਪਰ ਰਹੇਗਾ। ਮੈਂ ਦਿਲੋਂ ਅਮਿਤ ਸ਼ਾਹ ਜੀ ਨੂੰ ਉਨ੍ਹਾਂ ਦੀ ਸੱਚਾਈ, ਨਿਡਰਤਾ ਅਤੇ ਰਾਸ਼ਟਰ ਪ੍ਰਤੀ ਅਟੱਲ ਸਮਰਪਣ ਲਈ ਨਮਨ ਕਰਦਾ ਹਾਂ।”