Chandigarh University ਵਿੱਚ ਲਗਾਈ ਗਈ 5ਵੀਂ ਕੌਮਾਂਤਰੀ ਕਿਤਾਬ ਪ੍ਰਦਰਸ਼ਨੀ, ਵੱਖ-ਵੱਖ ਵਿਸ਼ਿਆਂ 'ਤੇ 25 ਹਜ਼ਾਰ ਤੋਂ ਜ਼ਿਆਦਾ ਕਿਤਾਬਾਂ ਕੀਤੀਆਂ ਗਈਆਂ ਪ੍ਰਦਰਸ਼ਿਤ
ਵੱਡੀ ਗਿਣਤੀ ‘ਚ ਕਿਤਾਬ ਪ੍ਰੇਮੀਆਂ ਨੇ ਪ੍ਰਦਰਸ਼ਨੀ ਵਿੱਚ ਲਿਆ ਹਿੱਸਾ, ਦੋ ਦਿਨਾਂ ਕਿਤਾਬ ਪ੍ਰਦਰਸ਼ਨੀ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲੇ
ਅੱਜ ਦੇਂ ਸਮੇਂ 'ਚ ਸਾਈਬਰ ਅਪਰਾਧਾਂ ਨਾਲ ਨਜਿੱਠਣਾ ਵੱਡੀ ਚੁਣੌਤੀ, ਧੋਖਾਧੜੀ ਤੋਂ ਬਚਣ ਲਈ ਜਾਗਰੂਕਤਾ ਤੇ ਨਿਯਮਾਂ ਦੀ ਪਾਲਣਾ ਜ਼ਰੂਰੀ, ਵਿਸ਼ੇਸ਼ ਔਥਰ ਟਾਕ ਦੌਰਾਨ ਬੋਲੇ ਵਿਸ਼ਵ ਪ੍ਰਸਿੱਧ ਲੇਖਕ ਅਰੁਣ ਸੋਨੀ
ਕਿਤਾਬ ਪ੍ਰਦਰਸ਼ਨੀ ਵਿੱਚ ਕਰਵਾਏ ਗਏ ਨ੍ਰਿਤ, ਗਾਇਕੀ ਅਤੇ ਦਸਤਾਰ ਮੁਕਾਬਲੇ, ਜੇਤੂਆਂ ਨੂੰ ਕੀਤਾ ਗਿਆ ਸਨਮਾਨਤ
ਚੰਡੀਗੜ੍ਹ/ਮੋਹਾਲੀ, 17 ਅਕਤੂਬਰ: ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ 5ਵੀਂ ਕੌਮਾਂਤਰੀ ਕਿਤਾਬ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵੱਖ-ਵੱਖ ਵਿਸ਼ੇ ਦੀਆਂ 25 ਹਜ਼ਾਰ ਤੋਂ ਵੱਧ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਕਿਤਾਬ ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ 'ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ। ਕਿਤਾਬ ਪ੍ਰਦਰਸ਼ਨੀ ਦਾ ਉਦੇਸ਼ ਲੋਕਾਂ ਨੂੰ ਖ਼ਾਸ ਕਰਕੇ ਨਵੀਂ ਪੀੜ੍ਹੀ ਨੂੰ ਸਾਹਿਤ ਦੀ ਅਨਮੋਲ ਵਿਰਾਸਤ ਨਾਲ ਜੋੜਨਾ ਰਿਹਾ।
ਦੱਸ ਦਈਏ ਕਿ ਇਸ ਕਿਤਾਬ ਪ੍ਰਦਰਸ਼ਨੀ ਵਿੱਚ ਵਿਸ਼ਵ ਪ੍ਰਸਿੱਧ ਲੇਖਕ ਅਤੇ ਵਿਸ਼ਵ ਰਿਕਾਰਡ ਧਾਰਕ ਅਰੁਣ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੇ ਨਾਲ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ, ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲੇਜ ਰਿਸੋਰਸ ਸੈਂਟਰ ਦੇ ਮੁੱਖ ਲਾਇਬ੍ਰੇਰੀਅਨ ਡਾ. ਪ੍ਰੇਮ ਪ੍ਰਕਾਸ਼ ਸੱਤੀ, ਸੀਨੀਅਰ ਲਾਈਬ੍ਰੇਰੀਅਨ ਅੰਜੂ ਚੌਹਾਨ ਸਮੇਤ ਹੋਰ ਸਟਾਫ਼, ਫੈਕਲਟੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਿਰ ਰਹੇ।
ਦੋ ਦਿਨਾਂ ਕਿਤਾਬ ਪ੍ਰਦਰਸ਼ਨੀ ਵਿੱਚ ਵਿਸ਼ਾਲ ਕਿਤਾਬ ਭੰਡਾਰ ਦੇਖਣ ਨੂੰ ਮਿਲਿਆ, ਜਿਸ ਵਿੱਚ ਦੇਸ਼ ਦੁਨੀਆ ਤੋਂ 33 ਪਬਲਿਸ਼ਰ ਅਤੇ ਕਿਤਾਬ ਵਿਕਰੇਤਾਵਾਂ ਨੇ ਹਾਜ਼ਰੀ ਲਵਾਈ। ਇਸ ਦੌਰਾਨ 30 ਤੋਂ ਵੱਧ ਸਟਾਲਾਂ ਵਿੱਚ ਸਾਹਿਤ, ਵਿਗਿਆਨ, ਤਕਨੀਕ, ਮੈਨੇਜਮੈਂਟ, ਮਨੁੱਖਤਾ, ਕਲਪਨਾ, ਕਹਾਣੀ, ਪ੍ਰੇਰਨਾਦਾਇਕ, ਸਮਾਜ ਵਿਗਿਆਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਰਗੇ ਵਿਸ਼ਿਆਂ 'ਤੇ 25 ਹਜ਼ਾਰ ਤੋਂ ਵੀ ਜ਼ਿਆਦਾ ਕਿਤਾਬਾਂ ਪ੍ਰਦਰਸ਼ਨੀ ਵਿੱਚ ਰੱਖੀਆਂ ਗਈਆਂ।
ਕਿਤਾਬ ਪ੍ਰਦਰਸ਼ਨੀ ਵਿੱਚ ਵਿਸ਼ਵ ਪ੍ਰਸਿੱਧ ਲੇਖਕ ਅਰੁਣ ਸੋਨੀ, ਜਿਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ, ਨੇ ਸਾਈਬਰ ਸਕਿਉਰਟੀ ਵਿਸ਼ੇ 'ਤੇ ਵਿਸ਼ੇਸ਼ ਔਥਰ ਟਾਕ ਸੈਸ਼ਨ ਲਿਆ। ਇਸ ਦੌਰਾਨ ਉਨ੍ਹਾਂ ਨੇ ਸਾਈਬਰ ਸਰੁੱਖਿਆ ਅਤੇ ਹੈਕਿੰਗ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ, "ਅਸੀਂ ਡਿਜੀਟਲ ਯੁੱਗ ਵਿੱਚ ਜੀਅ ਰਹੇ ਹਾਂ। ਹਰ ਚੀਜ਼ ਦਾ ਡਿਜੀਟਲਾਈਜ਼ੇਸ਼ਨ ਹੋ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪੈਸਿਆਂ ਦਾ ਲੈਣ-ਦੇਣ ਵੀ ਆਨਲਾਈਨ ਹੁੰਦਾ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਸਾਈਬਰ ਅਪਰਾਧਾਂ ਅਤੇ ਇਨ੍ਹਾਂ ਤੋਂ ਬਚਣ ਦੀਆਂ ਤਕਨੀਕਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਸਾਈਬਰ ਕ੍ਰਾਈਮ ਅਤੇ ਹੋਰ ਖ਼ਤਰਿਆਂ ਨਾਲ ਜੁੜੀਆਂ ਖ਼ਬਰਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਨਾਲ ਤੁਸੀਂ ਮੌਜੂਦਾ ਸਮੇਂ ਵਿੱਚ ਚੱਲ ਰਹੇ ਸਾਈਬਰ ਧੋਖਾਧੜੀਆਂ ਦੇ ਤਰੀਕਿਆਂ ਬਾਰੇ ਜਾਗਰੂਕ ਰਹਿ ਸਕਦੇ ਹੋ।"
ਅਰੁਣ ਸੋਨੀ, ਜਿਸ ਦੇ ਨਾਮ ਕੰਪਿਊਟਰ ਵਿਸ਼ੇ ਉੱਪਰ ਕਿਤਾਬਾਂ ਲਿਖਣ ਲਈ ਕਈ ਵਿਸ਼ਵ ਰਿਕਾਰਡ ਦਰਜ ਹਨ, ਨੇ ਅੱਗੇ ਸਾਈਬਰ ਧੋਖਾਧੜੀ ਹੈਕਿੰਗ ਤੋਂ ਬਚਣ ਦੇ ਤਰੀਕੇ ਦੱਸੇ। ਉਨ੍ਹਾਂ ਨੇ ਕਿਹਾ ਕਿ “ਤੁਹਾਡੇ ਘਰ ਵਿੱਚ ਜੋ ਵਾਈ-ਫ਼ਾਈ ਕਨੈਕਸ਼ਨ ਲੱਗਿਆ ਹੋਇਆ ਹੈ, ਉਸ ਦਾ ਪਾਸਵਰਡ ਤੁਹਾਨੂੰ ਸਮੇਂ-ਸਮੇਂ 'ਤੇ ਬਦਲਦੇ ਰਹਿਣਾ ਚਾਹੀਦਾ ਹੈ। ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਘਰ ਵਿੱਚ ਜੋ ਵਾਈ-ਫ਼ਾਈ ਰਾਊਟਰ ਪਿਆ ਹੈ, ਉਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਕੋਈ ਵੀ ਅਪਰੇਟ ਕਰ ਸਕਦਾ ਹੈ। ਤੁਹਾਡੇ ਰਾਊਟਰ ਨੂੰ ਹੈਕ ਕਰਕੇ ਹੈਕਰ ਤੁਹਾਡੀਆਂ ਨਿੱਜੀ ਅਤੇ ਬੈਂਕਿੰਗ ਜਾਣਕਾਰੀਆਂ ਕੱਢੇਗਾ ਅਤੇ ਮਿੰਟਾਂ ਵਿੱਚ ਤੁਹਾਡਾ ਬੈਂਕ ਖ਼ਾਤਾ ਖ਼ਾਲੀ ਕਰ ਦੇਵੇਗਾ। ਅੱਜ ਕੱਲ ਸਾਈਬਰ ਅਪਰਾਧਾਂ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ, ਇਸ ਕਰਕੇ ਇਸ ਤੋਂ ਬਚਣ ਲਈ ਤੁਹਾਡੇ ਕੋਲ ਸਿਰਫ਼ ਇੱਕੋ- ਇੱਕ ਤਰੀਕਾ ਹੈ, ਜਾਗਰੂਕ ਰਹਿਣਾ ਅਤੇ ਸਾਈਬਰ ਨਿਯਮਾਂ ਦੀ ਪਾਲਨਾ ਕਰਨਾ।“
ਦੱਸ ਦਈਏ ਕਿ ਅਰੁਣ ਸੋਨੀ ਵਿਸ਼ਵ ਪ੍ਰਸਿੱਧ ਲੇਖਕ ਹਨ। ਉਨ੍ਹਾਂ ਨੇ ਹੁਣ ਤੱਕ ਤਕਨੀਕ, ਸਾਈਬਰ ਸੁਰੱਖਿਆ ਅਤੇ ਕੰਪਿਊਟਰ ਵਿਸ਼ੇ 'ਤੇ 182 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਨਾਮ 'ਤੇ ਸਭ ਤੋਂ ਵੱਧ ਕਪਿੰਊਟ ਦੀਆਂ ਕਿਤਾਬਾਂ ਲਿਖਣ ਦਾ ਰਿਕਾਰਡ ਦਰਜ ਹੈ। ਉਨ੍ਹਾਂ ਨੇ ਹੁਣ ਤੱਕ ਲਿਮਕਾ ਬੁੱਕ ਆਫ਼ ਰਿਕਾਰਡਜ਼, ਯੂਨਿਕ ਵਰਲਡ ਰਿਕਾਰਡਜ਼, ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਗਲੋਬਲ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਦੇ ਨਾਲ ਨਾਲ ਉਹ ਸਰਟੀਫ਼ਾਈਡ ਐਥੀਕਲ ਹੈਕਰ ਵੀ ਹਨ।
ਕਿਤਾਬ ਪ੍ਰਦਰਸ਼ਨੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਅਹਿਮੀਅਤ ਸਮਝਾਉਂਦੇ ਹੋਏ ਕਿਹਾ, "ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਇਤਿਹਾਸ ਨਾਲ ਜੋੜਨਾ ਚੁਣੌਤੀ ਭਰਪੂਰ ਕੰਮ ਹੈ। ਅੱਜ ਕੱਲ ਡਿਜੀਟਲ ਦੌਰ ਚੱਲ ਰਿਹਾ ਹੈ, ਅਜਿਹੇ ਵਿੱਚ ਕਿਤਾਬਾਂ ਦੀ ਡਿਜੀਟਲਾਈਜ਼ੇਸ਼ਨ ਹੋ ਗਈ ਹੈ, ਪਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦੇ ਹੱਥਾਂ ਵਿੱਚ ਮੋਬਾਈਲ ਨਹੀਂ ਕਿਤਾਬਾਂ ਫੜੀਆਂ ਹੋਣ। ਕਿਉਂਕਿ ਕਿਤਾਬਾਂ ਪੜ੍ਹਨ ਦਾ ਸੱਭਿਆਚਾਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ, ਅਜਿਹੇ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਉਣਾ ਬੇਹੱਦ ਜ਼ਰੂਰੀ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਸ ਕਿਤਾਬ ਪ੍ਰਦਰਸ਼ਨੀ ਦਾ ਮਕਸਦ ਹੀ ਇਹੀ ਹੈ ਕਿ ਹਰ ਕੋਈ ਇਹ ਸਮਝੇ ਕਿ ਕਿਤਾਬਾਂ ਦੀ ਸਾਡੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਹੈ। ਦੂਜੀ ਚੀਜ਼ ਇਹ ਕਿ ਨਵੀਂ ਪੀੜੀ ਨੂੰ ਆਪਣੀ ਮਾਂ ਬੋਲੀ ਨਾਲ ਜੋੜਿਆ ਜਾਵੇ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਇਹ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਅਕਾਦਮਿਕ ਵਿਸ਼ਿਆਂ ਅਤੇ ਸਾਹਿਤ ਦੀਆਂ ਮੁੱਖ ਕਿਤਾਬਾਂ ਪੰਜਾਬੀ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਵੀ ਲਾਈਬ੍ਰੇਰੀ ਵਿੱਚ ਮੌਜੂਦ ਹੋਣ।"
ਇਸ ਤੋਂ ਇਲਾਵਾ ਰਜਿਸਟਰਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਭਾਰਤ ਦੇ ਅਸਲੀ ਰਤਨ, ਜਿਨ੍ਹਾਂ ਨੇ ਦੇਸ਼ ਲਈ ਅਹਿਮ ਯੋਗਦਾਨ ਦਿੱਤਾ, ਜਿਵੇਂ ਕਿ ਮਹਾਨ ਪੁਲਾੜ ਯਾਤਰੀ ਅਤੇ ਪੁਲਾੜ ਇੰਜਨੀਅਰ ਕਲਪਨਾ ਚਾਵਲਾ ਦੇ ਨਾਮ 'ਤੇ ਲਾਈਬ੍ਰੇਰੀ ਵਿੱਚ ਇੱਕ ਖ਼ਾਸ ਕੋਣਾ ਤਿਆਰ ਕੀਤਾ ਜਾਵੇਗਾ, ਜਿੱਥੇ ਚਾਵਲਾ ਦੀਆਂ ਉਪਲਬਧੀਆਂ ਅਤੇ ਸੇਵਾ ਭਾਵ ਬਾਰੇ ਲੋਕ ਜਾਨਣ।
ਉੱਧਰ ਕਿਤਾਬ ਪ੍ਰਦਰਸ਼ਨੀ ਵਿੱਚ ਦੂਜੇ ਦਿਨ ਤੇ ਆਖ਼ਰੀ ਦਿਨ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸੱਭਿਆਚਾਰ ਦੇ ਰੰਗ ਬਿਖੇਰੇ। ਇਸ ਦੌਰਾਨ ਵਿਦਿਆਰਥੀਆਂ ਵਿਚਾਲੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਵੇਂ ਕਿ ਨ੍ਰਿਤ, ਗਾਇਕੀ, ਸੰਗੀਤ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤਣ ਵਾਲਿਆਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦਿੱ