Punjab News : ਬਿਜਲੀ ਵਿਭਾਗ ਦਾ Alert! ਅੱਜ 6 ਘੰਟੇ ਗੁੱਲ ਰਹੇਗੀ ਬੱਤੀ, ਜਾਣੋ ਤੁਹਾਡੇ ਇਲਾਕੇ ਦਾ ਕੀ ਹੈ ਹਾਲ
ਬਾਬੂਸ਼ਾਹੀ ਬਿਊਰੋ
ਤਰਨਤਾਰਨ, 19 ਸਤੰਬਰ, 2025: ਤਰਨਤਾਰਨ ਸ਼ਹਿਰ ਦੇ ਵਸਨੀਕਾਂ ਲਈ ਜ਼ਰੂਰੀ ਸੂਚਨਾ ਹੈ। ਅੱਜ, 19 ਸਤੰਬਰ ਨੂੰ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, 132 K.V.A. ਤਰਨਤਾਰਨ ਤੋਂ ਚੱਲਣ ਵਾਲੇ 11 K.V. ਸਿਟੀ 6 ਫੀਡਰ 'ਤੇ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ (ਕੁੱਲ 6 ਘੰਟੇ) ਬਿਜਲੀ ਦੀ ਸਪਲਾਈ ਬੰਦ ਰਹੇਗੀ।
ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ?
ਇਸ ਮੁਰੰਮਤ ਕਾਰਜ ਦੌਰਾਨ ਹੇਠ ਲਿਖੇ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ:
1. ਚੰਦਰ ਕਾਲੋਨੀ
2. ਨੂਰਦੀ ਰੋਡ
3.ਪਾਰਕ ਐਵੇਨਿਊ
4. ਗੁਰੂ ਅਰਜਨ ਦੇਵ ਕਾਲੋਨੀ
5. ਸਰਦਾਰ ਇਨਕਲੇਵ
6. ਗੁਰਬਖਸ਼ ਕਾਲੋਨੀ
7. ਮੁਹੱਲਾ ਜਸਵੰਤ ਸਿੰਘ
8. ਪਲਾਸੌਰ ਰੋਡ
9. ਮੁਹੱਲਾ ਟੈਂਕ ਛੱਤਰੀ
10. ਬਾਬਾ ਦੀਪ ਕਾਲੋਨੀ ਤਰਨਤਾਰਨ
ਇਹ ਜਾਣਕਾਰੀ ਉਪ ਮੰਡਲ ਅਧਿਕਾਰੀ (ਸ਼ਹਿਰੀ) ਇੰਜੀ. ਨਰਿੰਦਰ ਸਿੰਘ, ਜੇ.ਈ. ਇੰਜੀ. ਗੁਰਭੇਜ ਸਿੰਘ ਢਿੱਲੋਂ ਅਤੇ ਜੇ.ਈ. ਇੰਜੀ. ਹਰਜਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਸਬੰਧਤ ਖੇਤਰਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਕੱਟ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਅਤੇ ਹੋਰ ਜ਼ਰੂਰੀ ਕੰਮਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।