ਕੁੱਝ ਪੱਤਰਕਾਰ ਫਰਜ਼ੀ ਖ਼ਬਰਾਂ ਚਲਾ ਰਹੇ ਨੇ, ਅਖੇ ਜੀ ਮੁੱਖ ਮੰਤਰੀ ਬਦਲਣ ਜਾ ਰਿਹੈ- ਭਗਵੰਤ ਮਾਨ
ਚੰਡੀਗੜ੍ਹ, 13 ਸਤੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਬਦਲਾਅ ਦੀਆਂ ਫੇਕ ਖ਼ਬਰਾਂ ਤੇ ਸਖਤ ਐਕਸ਼ਨ ਲੈਂਦਿਆਂ, ਕੁੱਝ ਪੱਤਰਕਾਰਾਂ ਨੂੰ ਆੜੇ ਹੱਥੀਂ ਲਿਆ ਹੈ। ਇਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਕੋਈ ਧੜਾ ਨਹੀਂ ਹੈ ਅਤੇ ਉਨ੍ਹਾਂ ਦਾ ਇਕਮਾਤਰ ਧੜਾ ਸਿਰਫ਼ ਪਬਲਿਕ ਹੈ।
ਮਾਨ ਨੇ ਫੇਸਬੁਕ ਅਤੇ ਯੂਟਿਊਬ 'ਤੇ ਫੈਲਾਈਆਂ ਜਾ ਰਹੀਆਂ ਫਰਜ਼ੀ ਖ਼ਬਰਾਂ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਪੱਤਰਕਾਰਾਂ ਝੂਠੀਆਂ ਖ਼ਬਰਾਂ ਫੈਲਾਉਣ ਵਿੱਚ ਜੁਟੇ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਈਡੀ ਦੇ ਡਰ ਕਾਰਨ ਇਹ (ਪੱਤਰਕਾਰ) ਭਾਜਪਾ ਖਿਲਾਫ਼ ਬੋਲਣ ਤੋਂ ਕੰਨੀ ਕਤਰਾਉਂਦੇ ਨੇ।
ਭਗਵੰਤ ਮਾਨ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਹੀ ਬਰਕਰਾਰ ਰਹਿਣਗੇ।