ਖੇਤੀਬਾੜੀ, ਪਸ਼ੂ ਪਾਲਣ ਅਤੇ ਐਨ.ਜੀ.ਓਜ਼ ਵਲੋਂ 250 ਕੁਇੰਟਲ ਸਾਇਲਾਜ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੰਡਿਆ
ਪਿੰਡ ਡੇਅਰੀਵਾਲ ਕਿਰਨ, ਪੱਖੋਕੇ, ਬਰਿਆਰ, ਹਰੂਵਾਲ ਅਤੇ ਚਿਕੜੀ ਵਿੱਚ ਪਹੁੰਚੀ ਰਾਹਤ ਟੀਮ
ਰੋਹਿਤ ਗੁਪਤਾ
ਬਟਾਲਾ, 31 ਅਗਸਤ :ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਹੜ ਪ੍ਰਭਾਵਿਤ ਪਿੰਡਾਂ ਅੰਦਰ ਰਾਹਤ ਕਾਰਜ ਜਾਰੀ ਹਨ ਅਤੇ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਵਲੋਂ ਜਿਲ੍ਹੇ ਵਿਚ ਆਏ ਹੜ੍ਹ ਕਾਰਨ ਫ਼ਸਲਾਂ ਦੇ ਹੋ ਰਹੇ ਨੁਕਸਾਨ ਅਤੇ ਚਾਰੇ ਆਦਿ ਦੀ ਸਪਲਾਈ ਦਾ ਗਠਿਤ ਟੀਮ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਖੇਤੀਬਾੜੀ, ਪਸ਼ੂ ਪਾਲਣ ਅਤੇ ਐਨ.ਜੀ.ਓਜ਼ ਵਲੋਂ 250 ਕੁਇੰਟਲ ਸਾਇਲਾਜ (ਪਸ਼ੂਆਂ ਲਈ ਚਾਰਾ ਰੂਪੀ ਆਚਾਰ) ਹੜ੍ਹ ਪ੍ਰਭਾਵਿਤ ਪਿੰਡਾਂ ਡੇਅਰੀਵਾਲ ਕਿਰਨ, ਪੱਖੋਕੇ, ਬਰਿਆਰ, ਹਰੂਵਾਲ ਅਤੇ ਚਿਕੜੀ ਵਿੱਚ ਵੰਡਿਆ ਗਿਆ।
ਉਨ੍ਹਾਂ ਦੱਸਿਆ ਕਿ ਕਲਾਨੌਰ ਨੇੜਲੇ ਪਿੰਡ ਚਿਕੜੀ ਵਿੱਚ ਬੋਟ ਰਾਹੀਂ ਜਾ ਕੇ ਪਿੰਡ ਵਾਸੀਆਂ ਨੂੰ ਮਿਲਕੇ ਸਾਇਲੇਜ਼ ਪਹੁੰਚਾਇਆ।
ਇਸ ਮੌਕੇ ਗੱਲ ਕਰਦਿਆਂ ਸੀਨੀਅਰ ਵੈਟਰਨਰੀ ਅਫ਼ਸਰ ਡਾਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਲੋੜਵੰਦ ਕਿਸਾਨਾਂ ਤੱਕ ਪਸ਼ੂਆਂ ਦੀ ਸਾਂਭ ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਖ਼ੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਵੀ ਕੀਤਾ ਹੈ।
ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਪ੍ਰਭਾਵਤ ਪਿੰਡਾਂ ਵਿਚ ਪਸ਼ੂਆਂ ਲਈ ਵੱਧ ਤੋਂ ਵੱਧ ਚਾਰਾ,ਚੌਕਰ,ਚਾਰੇ ਦਾ ਅਚਾਰ ਅਤੇ ਫੀਡ ਦਾਨ ਕਰਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਚਾਰੇ ਲਈ ਦਾਨ ਕਰਨ ਵਾਲੇ ਦਾਨੀ ਸੱਜਣ ਮੋਬਾਈਲ ਫੋਨ ਨੰਬਰ 9814740079 ਤੇ ਸੰਪਰਕ ਤੇ ਸੰਪਰਕ ਕਰ ਸਕਦੇ ਹਨ ਤਾਂ ਲੋੜਵੰਦ ਕਿਸਾਨਾਂ ਦੇ ਪਸ਼ੂਆਂ ਤਕ ਚਾਰਾ ਪਹੁੰਚ ਸਕੇ।
ਇਸ ਮੌਕੇ ਡਾਕਟਰ ਦਿਲਰਾਜ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ ਵੀ ਹਾਜਰ ਸਨ।