ਹੜਾਂ ਚ ਘਿਰੇ ਸਰਹੱਦੀ ਪਿੰਡ ਵਾਸੀਆਂ ਲਈ ਫ਼ਰਿਸ਼ਤਾ ਬਣਿਆ ਸਿਹਤ ਵਿਭਾਗ
ਹੜਾਂ ਚ ਫਸੀ ਇੱਕ ਹੋਰ ਗਰਭਵਤੀ ਔਰਤਾਂ ਨੂੰ ਦਾ ਕਰਵਾਇਆ ਜਣੇਪਾ
ਫਾਜ਼ਿਲਕਾ : ਭਾਰਤ ਪਾਕ ਕੌਮਾਂਤਰੀ ਸਰਹੱਦ ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੋਹਰ ਜਮਸ਼ੇਰ ਦੀ ਨਿਰਮਲਾ ਰਾਣੀ ਲਈ ਸਿਹਤ ਵਿਭਾਗ ਫ਼ਰਿਸ਼ਤਾ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਹੜ ਆਲੇ ਭਿਆਨਕ ਹਲਾਤਾਂ ਵਿੱਚ ਆਪਣੇ ਬੱਚੇ ਨੂੰ ਜਨਮ ਦੇਵੇਗੀ। ਸਰਹੱਦਾਂ ਤੇ ਵਸੇ ਹੋਣ ਕਾਰਨ ਕਦੇ ਜੰਗ ਅਤੇ ਕਦੇ ਹੜ੍ਹ ਵਰਗਿਆਂ ਕੁਦਰਤੀ ਕਰੋਪੀਆ ਦਾ ਸਾਹਮਣਾ ਕਰਨ ਵਾਲੇ ਇੱਥੋ ਦੇ ਲੋਕਾਂ ਨੂੰ ਇਕ ਵਾਰ ਫਿਰ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫ਼ਸਲ ਬਰਬਾਦ ਹੋਣ ਕਰਕੇ ਆਰਥਿੱਕ ਪੱਖੋਂ ਵੀ ਹੋਲੇ ਹੋ ਗਏ ਹਨ। ਇਸ ਔਖੀ ਘੜੀ ਵਿਚ ਸਿਹਤ ਵਿਭਾਗ ਵਲੋ ਸਪੈਸ਼ਲ ਮੈਡੀਕਲ ਕੈਂਪਾਂ ਰਾਹੀਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੇ ਪਰਿਵਾਰਾ ਨੂੰ ਮਰਹਮ ਲਾਉਣ ਦਾ ਕੰਮ ਕੀਤਾ ਹੈ ਤਾਂਕਿ ਉਹਨਾਂ ਦਾ ਦੁੱਖ ਘੱਟ ਹੋ ਸਕੇ ਅਤੇ ਵਿਭਾਗ ਦੇ ਅਧਿਕਾਰੀਆ ਤੋ ਲੈ ਕੇ ਸਟਾਫ ਤੱਕ ਪਰਿਵਾਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਸਕਿਲ ਘੜੀ ਵਿਚ ਸਮੇ ਦਾ ਹਾਣੀ ਬਣੇ ਹੋਏ ਹਨ।
ਸਿਵਲ ਸਰਜਨ ਡਾ ਰਾਜ ਕੁਮਾਰ ਅਤੇ ਸਹਾਇਕ ਸਿਵਿਲ ਸਰਜਨ ਡਾਕਟਰ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋ ਸਿਹਤ ਵਿਭਾਗ ਨੂੰ ਹੜ੍ਹ ਪੀੜਤਾ ਲਈ ਹਰ ਸੰਭਵ ਮਦਦ ਦੇਣ ਅਤੇ ਗਰਭਵਤੀ ਮਹਿਲਾਵਾਂ ਨੂੰ ਮੁਸਕਿਲ ਹਲਾਤਾ ਚੋ ਬਾਹਰ ਕੱਢ ਸੁਰੱਖਿਅਤ ਸਿਹਤ ਕੇਂਦਰ ਵਿੱਚ ਦਾਖਿਲ ਕਰਵਾ ਉਹਨਾਂ ਦਾ ਜਣੇਪਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਅਤੇ ਇਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਵੱਲੋਂ ਪਿੰਡ ਮੋਹਰ ਜਮਸ਼ੇਰ ਦੀ ਨਿਰਮਲਾ ਰਾਣੀ ਅਤੇ ਕੈਲਾਸ਼ ਕੌਰ ਗਰਭਵਤੀ ਮਹਿਲਾਵਾਂ ਨੂੰ ਸਿਹਤ ਵਿਭਾਗ ਵੱਲੋਂ ਰੇਸਕਿਊ ਕਰਕੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਜਿਥੇ ਨਿਰਮਲਾ ਰਾਣੀ ਦੀ ਸੁਰੱਖਿਅਤ ਜਣੇਪਾ ਕਰਵਾਇਆ ਗਿਆ ਅਤੇ ਕੈਲਾਸ਼ ਕੌਰ ਰਿਲੀਫ਼ ਕੈਂਪ ਮੌਜਮ ਵਿਖੇ ਹੈ ਜਿਥੇ ਉਸਦੀ ਇਸ ਹਫਤੇ ਜਣੇਪਾ ਹੋਣ ਦੀ ਸੰਭਾਵਨਾ ਹੈ ਜਿਸ ਲਈ ਆਸ਼ਾ ਵਰਕਰ ਅਤੇ ਏ ਐਨ ਐਮ ਉਸਦੇ ਨਾਲ ਹੈ ਜਿਸਦਾ ਫਾਜ਼ਿਲਕਾ ਸਿਵਿਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ.
ਨਿਰਮਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਨੂੰ ਜਣੇਪਾ ਸੇਵਾਵਾਂ ਇਹਨਾ ਹਲਾਤਾ ਵਿੱਚ ਕਿਵੇ ਮਿਲਣਗੀਆਂ, ਜਾਂ ਉਹ ਡਾਕਟਰਾਂ, ਨਰਸਾਂ ਦੀ ਮੁਹਾਰਤ ਕਿਵੇਂ ਲੈਣਗੇ, ਲੋੜੀਂਦੀਆਂ ਦਵਾਈਆਂ ਤੱਕ ਕਿਵੇਂ ਪਹੁੰਚ ਕਰਨਗੇ ਪਰ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮਦਦ ਨਾਲ, ਸਹਾਇਤਾ ਆਉਣੀ ਸ਼ੁਰੂ ਹੋ ਗਈ, ਜਿਸ ਨਾਲ ਸਾਨੂੰ ਜੀਵਨ ਦੀ ਉਮੀਦ ਦੀ ਕਿਰਨ ਮਿਲੀ।
ਉਹਨਾਂ ਕਿਹਾ ਕਿ ਹੜ੍ਹ ਤੋਂ ਪਹਿਲਾਂ ਉਹ ਆਪਣੇ ਪਿੰਡ ਵਿੱਚ ਏ ਐਨ ਸੀ ਜਾਂਚ, ਟੀਕਾਕਰਨ ਲਈ ਕੈਂਪ ਵਿੱਚ ਜਾਂਦੇ ਸਨ ਪਰ ਹੜ੍ਹਾਂ ਨੇ ਸਭ ਕੁਝ ਬਦਲ ਦਿੱਤਾ। ਸਿਹਤ ਵਿਭਾਗ ਨੇ ਉਹਨਾਂ ਦੀ ਪੂਰੀ ਸਾਰ ਲਈ ਹੈ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਰਿੰਕੂ ਚਾਵਲਾ ਨੇ ਦੱਸਿਆ ਕਿ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੀਆਂ ਹਿਦਾਇਤਾਂ ਮੁਤਾਬਕ ਜੇਕਰ ਕੋਈ ਵੀ ਗਰਭਵਤੀ ਮਹਿਲਾ ਹਸਪਤਾਲ ਵਿਚ ਆ ਕੇ ਰਹਿਣਾ ਚਾਹੇ ਤਾਂ ਉਹਨਾਂ ਨੂੰ ਘਰ ਵਰਗਾ ਮਹੋਲ ਅਤੇ ਖਾਣ ਪੀਣ ਦਾ ਧਿਆਨ ਰੱਖਣ ਦੇ ਨਾਲ ਨਾਲ ਪੂਰੀ ਸਿਹਤ ਸਹੂਲਤ ਦਿੱਤੀ ਜਾਵੇਗੀ।
ਸਮਾਜ ਸੇਵੀ ਵਿਪੁਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਅੱਜ ਗੁਲਾਬ ਭੈਣੀ ਤੋਂ ਇੱਕ ਗਰਭਵਤੀ ਮਹਿਲਾ ਕੈਲਾਸ਼ ਕੌਰ ਨੂੰ ਵੀ ਰੇਸਕਿਉ ਕਰ ਕੇ ਲਿਆਂਦਾ ਗਿਆ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ. ਉਹਨਾਂ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਵਿਭਾਗ ਵਲੋ ਪਿੰਡਾਂ ਵਿਚ ਐਂਬੂਲੈਂਸ ਰਾਹੀਂ 10 ਦੇ ਕਰੀਬ ਲੋਕ ਜਿਸ ਵਿਚ ਇਕ ਬਿਜਲੀ ਦੇ ਕਰੰਟ ਇਕ ਬੱਚਾ ਪਾਣੀ ਵਿਚ ਡੁੱਬਣ ਅਤੇ ਇਕ ਬਜ਼ੁਰਗ ਮਾਤਾ ਅਤੇ ਬਾਬਾ ਜੀ ਨੂੰ ਸੁਰੱਖਿਅਤ ਸਿਵਿਲ ਹਸਪਤਾਲ ਵਿਚ ਦਾਖਲ ਕਰਵਾਈਆ ਗਿਆ ਜਿਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ