← ਪਿਛੇ ਪਰਤੋ
ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਕਾਰਨ ਨਵੀਆਂ ਬਣੀਆਂ ਕੋਠੀਆਂ ਦੀਆਂ ਬੈਠੀਆਂ ਨੀਹਾਂ, ਪਾਟੀਆਂ ਦੀਵਾਰਾਂ
ਰੋਹਿਤ ਗੁਪਤਾ
ਗੁਰਦਾਸਪੁਰ
ਰਾਵੀ ਦਰਿਆ ਦੇ ਹੜ ਦੇ ਪਾਣੀ ਦੀ ਚਪੇਟ ਵਿੱਚ ਆਏ ਪਿੰਡਾਂ ਵਿੱਚ ਹਜੇ ਵੀ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਹੈ । ਕਈ ਦਿਨਾਂ ਤੋਂ ਖੜੇ ਇਸ ਪਾਣੀ ਵਿੱਚ ਬਦਬੂ ਨਾਲ ਜਿੱਥੇ ਲੋਕਾਂ ਦਾ ਰਹਿਨਾ ਮੁਸ਼ਕਿਲ ਹੋ ਗਿਆ ਹੈ ਉੱਥੇ ਹੀ ਲਗਾਤਾਰ ਕਈ ਦਿਨਾਂ ਤੋਂ ਪਾਣੀ ਖੜਾ ਰਹਿਣ ਕਾਰਨ ਨਵੀਆਂ ਬਣੀਆਂ ਕੋਠੀਆਂ ਦੀਆਂ ਨੀਹਾਂ ਬੈਠ ਗਈਆਂ ਤੇ ਦੀਵਾਰਾਂ ਪਾਟ ਗਈਆਂ ਹਨ । ਲੱਖਾਂ ਰੁਪਏ ਲਗਾ ਕੇ ਬਣਾਈਆਂ ਗਈਆਂ ਕੋਠੀਆਂ ਇਹਨਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਲਈ ਸੁਰੱਖਿਆ ਤੋਂ ਹੋ ਗਈਆਂ ਹਨ ਅਤੇ ਉਹ ਆਪਣਾ ਸਮਾਨ ਕੋਠਿਆਂ ਵਿੱਚੋਂ ਕੱਢ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਜਾਉਣਾ ਸ਼ੁਰੂ ਕਰ ਗਏ ਹਨ। ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਲੱਗਣ ਵਿੱਚ ਕਈ ਪਰਿਵਾਰ ਆਪਣੇ ਘਰਾਂ ਦੀਆਂ ਦੀਵਾਰਾਂ ਵਿੱਚ ਦਰਾਰਾਂ ਤੇ ਨੀਹਾਂ ਵਿੱਚ ਪਾੜ ਪੈਂਦੇ ਦੇਖ ਕੇ ਬੇਹਦ ਸਹਿਮ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਉਹਨਾਂ ਦੇ ਹੋ ਰਹੇ ਨੁਕਸਾਨ ਜਾਇਜਾ ਲੈਣ ਅਤੇ ਉਹਨਾਂ ਨੂੰ ਮਕਾਨਾਂ ਦੀ ਮੁੜ ਉਸਾਰੀ ਕਰਨ ਲਈ ਮੁਆਵਜ਼ਾ ਦੇਣ ।
Total Responses : 742