ਖੱਬੇ ਪੱਖੀ ਆਗੂ ਕਾਮਰੇਡ ਸੁਰਜੀਤ ਸਿੰਘ ਸੋਹੀ ਨੂੰ ਸਦਮਾ, ਨੌਜਵਾਨ ਪੁੱਤਰ ਦੀ ਮੌਤ
ਅਸ਼ੋਕ ਵਰਮਾ
ਬਠਿੰਡਾ, 1 ਅਗਸਤ 2025: ਸੀ ਪੀ ਆਈ ਦੇ ਆਗੂ ਕਾ: ਸੁਰਜੀਤ ਸਿੰਘ ਸੋਹੀ ਸੀਨੀਅਰ ਐਡਵੋਕੇਟ ਨੂੰ ਉਦੋਂ ਭਾਰੀ ਸਦਮਾ ਪੁੱਜਾ, ਜਦੋਂ ਉਹਨਾਂ ਦੇ ਹੋਣਹਾਰ ਸਪੁੱਤਰ ਨਿਰਮਲ ਸਿੰਘ ਸੋਹੀ ਦੀ ਅਚਾਨਕ ਸੰਖੇਪ ਜਿਹੀ ਬੀਮਾਰੀ ਕਾਰਨ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਨਬਾਲਗ ਪੁੱਤਰ ਤੇ ਪੁੱਤਰੀ ਛੱਡ ਗਏ ਹਨ। ਉਹ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਦੇ ਨਜਦੀਕੀ ਰਿਸ਼ਤੇਦਾਰ ਸਨ।
ਸੋਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾ: ਹਰਦੇਵ ਅਰਸ਼ੀ ਸਾਬਕਾ ਵਿਧਾਇਕ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰੀ, ਬਲਕਾਰ ਸਿੰਘ ਸਾਬਕਾ ਵਿਧਾਇਕ ਕਾਲਿਆਂਵਾਲੀ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਜਤਿੰਦਰ ਰਾਏ ਖੱਟਰ ਉਹਨਾਂ ਦੇ ਘਰ ਪਹੁੰਚੇ ਅਤੇ ਦੁੱਖ ਸਾਂਝਾ ਕੀਤਾ।
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਗੁਰਦੇਵ ਖੋਖਰ, ਦਮਜੀਤ ਦਰਸ਼ਨ, ਬਲਵਿੰਦਰ ਭੁੱਲਰ, ਜਰਨੈਲ ਭਾਈਰੂਪਾ, ਕਹਾਣੀਕਾਰ ਅਤਰਜੀਤ, ਕਾ: ਜਗਜੀਤ ਸਿੰਘ ਜੋਗਾ, ਕਾ: ਬਲਕਰਨ ਸਿੰਘ, ਕਾ: ਬਲਕਾਰ ਸਿੰਘ ਸੀਟੂ ਆਗੂ, ਕਾ: ਹਰਮਿੰਦਰ ਸਿੰਘ ਢਿੱਲੋਂ ਨੇ ਵੀ ਨਿਰਮਲ ਸੋਹੀ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।