Punjab Breaking: AAP ਅਤੇ ਅਕਾਲੀ ਦਲ ਨੂੰ ਝਟਕਾ; ਕਈ ਆਗੂ ਕਾਂਗਰਸ 'ਚ ਸ਼ਾਮਲ
ਪਟਿਆਲਾ , 29 ਜੁਲਾਈ 2025: ਪਟਿਆਲਾ ਸ਼ਹਿਰੀ ਵਿਖੇ ਅੱਜ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ। ਆਮ ਆਦਮੀ ਪਾਰਟੀ (ਆਪ) ਤੋਂ ਐਡਵੋਕੇਟ ਜਤਿੰਦਰ ਕਾਲੜਾ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਰੁਣ ਕੁਮਾਰ ਅਰਨੀ ਨੇ ਆਪਣੇ ਸਾਥੀਆਂ ਸਮੇਤ ਆਪਣੀਆਂ ਪਾਰਟੀਆਂ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ।
ਇਸ ਮੌਕੇ 'ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਨਿੱਘਾ ਸਵਾਗਤ ਕੀਤਾ। ਇਸ ਸ਼ਮੂਲੀਅਤ ਨੂੰ ਪਟਿਆਲਾ ਸ਼ਹਿਰੀ ਵਿੱਚ ਕਾਂਗਰਸ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।