ਕਮਿਊਨਿਸਟ ਆਗੂ ਗੁਰਦਿਆਲ ਸਿੰਘ ਧੜੱਪੁਰੀ ਦੀ ਯਾਦ ਵਿੱਚ 'ਲਾਲ-ਸਲਾਮ' ਸਮਾਗਮ 12 ਜੁਲਾਈ ਨੂੰ ਬਠਿੰਡਾ ਵਿਖੇ
ਬਠਿੰਡਾ, 7 ਜੁਲਾਈ 2025: ਪ੍ਰਸਿੱਧ ਕਮਿਊਨਿਸਟ ਵਿਦਵਾਨ ਅਤੇ ਇਨਕਲਾਬੀ ਆਗੂ ਗੁਰਦਿਆਲ ਸਿੰਘ ਧੜੱਪੁਰੀ ਦੀ ਸ਼ਾਨਦਾਰ ਜੀਵਨ ਯਾਤਰਾ ਨੂੰ ਸਮਰਪਿਤ 'ਲਾਲ-ਸਲਾਮ' ਸਮਾਗਮ 12 ਜੁਲਾਈ, ਸ਼ਨੀਚਰਵਾਰ ਨੂੰ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਹ ਸਮਾਗਮ ਸਵੇਰੇ 11 ਵਜੇ, ਲਾਰਡ ਰਾਮਾ ਹਾਲ, ਦਾਣਾ ਮੰਡੀ ਬਠਿੰਡਾ ਵਿੱਚ ਹੋਵੇਗਾ।
ਇਹ ਸਮਾਗਮ ਉਨ੍ਹਾਂ ਦੀ ਵਿਚਾਰਧਾਰਕ ਤੇ ਇਨਕਲਾਬੀ ਵਿਰਾਸਤ ਨੂੰ ਯਾਦ ਕਰਨ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਮਰਪਿਤ ਹੈ।
ਸਮਾਗਮ ਕਮੇਟੀ ਵਲੋਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਕਨਵੀਨਰ: ਜਸਪਾਲ ਸਿੰਘ
ਸੰਪਰਕ: 94170-54015, 94631-67923