ਬਾਸਕਟਬਾਲ ਖਿਡਾਰੀ ਤਰੁਣਦੀਪ ਸਿੰਘ ਚੀਮਾ ਨੂੰ ਸਮਾਜਿਕ, ਰਾਜਨੀਤਕ, ਧਾਰਮਿਕ ਹਸਤੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ
-ਹਜਾਰਾਂ ਦੀ ਗਿਣਤੀ ਚ ਸੰਗਤ ਸ਼ਰਧਾਂਜਲੀ ਸਮਾਗਮ ਚ ਪਹੁੰਚੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 7 ਜੁਲਾਈ 2025 ਬਾਸਕਟਬਾਲ ਖਿਡਾਰੀ ਤੇ ਅਰਜੁਨ ਐਵਾਰਡੀ ਚੇਅਰਮੈਨ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਆਮ ਆਦਮੀ ਪਾਰਟੀ ਦੇ ਭਤੀਜੇ ਤਰੁਨਦੀਪ ਸਿੰਘ ਚੀਮਾ ਜਿਨਾਂ ਦਾ ਬੀਤੇ ਦਿਨੀ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਨਮਿਤ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਹਸਤਾਨਾ ਸਾਹਿਬ ਪਿੰਡ ਖੀਰਾਂਵਾਲੀ ਵਿਖੇ ਕਰਵਾਇਆ ਗਿਆ। ਇਸ ਤੋਂ ਪਹਿਲਾਂ ਉਹਨਾਂ ਦੇ ਜੱਦੀ ਪਿੰਡ ਦਬੂਲੀਆਂ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼ਰਧਾਂਜਲੀ ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰਾਂਤ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਸਤੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਸੰਤ ਬਾਬਾ ਮਹਾਤਮਾ ਮੁਨੀ ਸੇਵਾਦਾਰ ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ, ਬਾਬਾ ਹਰਜੀਤ ਸਿੰਘ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਨਵਾਂ ਠੱਠਾ, ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਅਰਜਨ ਅਵਾਰਡੀ ਵਾਡੀ ਪਰਮਿੰਦਰ ਸਿੰਘ ਭੰਡਾਲ, ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ, ਕੋਚ ਸਤੀਸ਼ ਕੁਮਾਰ, ਸਮੂਹ ਚੀਮਾ ਪਰਿਵਾਰ, ਡੀਐਸਪੀ ਹਰਗੁਰਦੇਵ ਸਿੰਘ, ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਬਲਾਕ ਪ੍ਰਧਾਨ ਤੇ ਅਹੁਦੇਦਾਰ, ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ, ਵਾਹਿਗੁਰੂ ਅਕੈਡਮੀ ਤੋਂ ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਸੁਖਦੇਵ ਸਿੰਘ ਨਾਨਕਪੁਰ, ਬਲਜਿੰਦਰ ਸਿੰਘ ਵਿਰਕ ਖੇਡ ਪ੍ਰਮੋਟਰ, ਸਰਪੰਚ ਬਿਕਰਮ ਸਿੰਘ ਉਚਾ, ਗੁਰਪਾਲ ਸਿੰਘ ਇੰਡੀਅਨ ਸਾਬਕਾ ਚੇਅਰਮੈਨ,ਲਵਪ੍ਰੀਤ ਸਿੰਘ ਪੀਏ, ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ, ਚਰਨਜੀਤ ਸਿੰਘ ਸਰਪੰਚ ਖੀਰਾਂਵਾਲੀ, ਦਵਿੰਦਰ ਸਿੰਘ ਸਰਪੰਚ ਮੁੰਡੀ, ਜਰਨੈਲ ਸਿੰਘ ਫੱਤੂਢੀਗਾਂ, ਰਾਜਵਿੰਦਰ ਸਿੰਘ ਸਰਪੰਚ ਕਿਸ਼ਨ ਸਿੰਘ ਵਾਲਾ, ਸਰਪੰਚ ਸਨੀ ਰੱਤੜਾ, ਦਿਲਪ੍ਰੀਤ ਸਿੰਘ ਟੋਡਰਵਾਲ, ਲਵਪ੍ਰੀਤ ਸਿੰਘ ਪੀਏ, ਅਕਾਸ਼ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਨਰਿੰਦਰ ਸਿੰਘ ਖਿੰਡਾ, ਜਤਿੰਦਰਜੀਤ ਸਿੰਘ ਲਾਡੀ, ਲਾਡੀ ਮੁੱਲਾਂਕਾਲਾ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਬਿੱਟੂ, ਕਮਲਪ੍ਰੀਤ ਸਿੰਘ ਸੋਨੀ, ਰਣਧੀਰ ਸਿੰਘ ਧੀਰਾ ਡਡਵਿੰਡੀ, ਪਰਵਿੰਦਰ ਸਿੰਘ ਸੋਨੂੰ, ਜੋਗਿੰਦਰ ਸਿੰਘ ਸਾਹਵਾਲਾ, ਸਤਪਾਲ ਮਦਾਨ,ਜਸਕਵਲ ਸਿੰਘ, ਦਿਲਬਾਗ ਸਿੰਘ,ਧਰਮਾ ਦੇਸਲ, ਲਖਬੀਰ ਸਿੰਘ ਸਰਪੰਚ ਫੱਤੂਢੀਗਾਂ ਆਦਿ ਹਾਜ਼ਰ ਸਨ।