ਤਰਕਸ਼ੀਲ ਸੁਸਾਇਟੀ ਕਨੇਡਾ ਵਲੋਂ ਡਾ ਬਲਜਿੰਦਰ ਸੇਖੋਂ ਨੂੰ ਸ਼ਰਧਾਂਜਲੀ
ਬਲਜਿੰਦਰ ਸੇਖਾ
ਬਰੈਂਪਟਨ, 7 ਜੁਲਾਈ 2025 : ਤਰਕਸ਼ੀਲ ਸੁਸਾਇਟੀ ਕਨੇਡਾ ਦੀ ਕੌਮੀ ਕਾਰਜਕਾਰਨੀ ਦੀ 6 ਜੁਲਾਈ ਨੂੰ ਹੋਈ ਵਿਸ਼ੇਸ਼ ਮੀਟਿੰਗ ਵਿੱਚ ਸੁਸਾਇਟੀ ਦੇ ਕੌਮੀ ਮੀਡੀਆ ਅਤੇ ਸਭਿਆਚਾਰਕ ਸਕੱਤਰ ਡਾਕਟਰ ਬਲਜਿੰਦਰ ਸੇਖੋਂ ਦੀ ਅਚਾਨਕ ਹੋਈ ਮੌਤ ਉੱਪਰ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ।ਡਾਕਟਰ ਸੇਖੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਟ ਵਿਗਿਆਨ ਦੇ ਪ੍ਰੋਫੈਸਰ ਰਹੇ ਹਨ। ਉਹਨਾਂ ਦਾ ਜਨਮ ਮਾਨਸਾ ਜ਼ਿਲੇ ਦੇ ਪਿੰਡ ਬੋੜਾਵਾਲ ਵਿਖੇ 9 ਨਵੰਬਰ 1949 ਵਿੱਚ ਹੋਇਆ ਸੀ। ਉਹ ਅੱਜਕੱਲ੍ਹ ਕਨੇਡਾ ਦੇ ਪੱਕੇ ਵਾਸੀ ਸਨ ।
ਕੁਝ ਸਮੇਂ ਵਾਸਤੇ ਉਹ ਪੰਜਾਬ ਗਏ ਹੋਏ ਸਨ ਜਿੱਥੇ 30 ਜੂਨ ਦੀ ਸ਼ਾਮ ਉਹਨਾਂ ਨੇ ਬਠਿੰਡਾ ਵਿਖੇ ਆਪਣੀ ਰਿਹਾਇਸ਼ ਤੇ ਆਖਰੀ ਸਾਹ ਲਏ ।
ਡਾਕਟਰ ਸੇਖੋਂ ਬਹੁਤ ਹੀ ਸੁਲਝੇ ਅਤੇ ਗਤੀਸ਼ੀਲ ਮਨੁੱਖ ਸਨ। ਜੀਵ ਵਿਗਿਆਨ ਉੱਪਰ ਉਹਨਾਂ ਦੀ ਕਾਫ਼ੀ ਪਕੜ ਸੀ।ਉਹ ਬਰੈਂਮਪਟਨ ਸ਼ਹਿਰ ਦੀਆਂ ਬਹੁਤ ਸਾਰੀਆਂ ਹਾਂ ਪੱਖੀ ਸੰਸਥਾਵਾਂ ਅਤੇ ਮੀਡੀਆ ਵਿੱਚ ਸਰਗਰਮ ਸਨ। ਸਮਾਜ ਦੇ ਨਾਲ ਨਾਲ ਉਹਨਾਂ ਦਾ ਸਦਾ ਲਈ ਤੁਰਜਾਣਾ ਤਰਕਸ਼ੀਲ ਸੁਸਾਇਟੀ ਕਨੇਡਾ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੀਨੀਅਰ ਕੌਮੀ ਆਗੂ ਬਲਵਿੰਦਰ ਬਰਨਾਲਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬਾਈ ਅਵਤਾਰ ਸਿੰਘ ਅਤੇ ਪਰਮਜੀਤ ਸਰੀ ,ਬਲਦੇਵ ਰਹਿਪਾ,ਬਲਵਿੰਦਰ ਬਰਨਾਲਾ ਅਤੇ ਬਲਰਾਜ ਸੋਕਰ ਬਰੈਂਪਟਨ ਬੀਰਬਲ ਭਦੌੜ, ਔਜਲਾ ਅਤੇ ਗਰਨਾਮ ਮਾਨ ਕੈਲਗਰੀ,ਸੁਰਿੰਦਰ ਚਾਹਲ ਅਤੇ ਜਗਰੂਪ ਸਿੰਘ ਐਬਟਸਫੋਰਡ ਨੇ ਭਾਗ ਲਿਆ ।ਸੁਸਾਇਟੀ ਵਲੋਂ ਸਰਧਾਂਜਲੀ ਦਿੰਦਿਆਂ ਡਾਕਟਰ ਸੇਖੋਂ ਦੀ ਯਾਦ ਵਿੱਚ ਆਪਣੀਆਂ ਸਾਰੀਆਂ ਯੁਨਿਟਸ ਨੂੰ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਵਾਉਣ ਲਈ ਹਦਾਇਤ ਦਿੱਤੀ । ਬਰੈਂਮਪਟਨ ਵਿਖੇ ਇਹ ਸਮਾਗਮ ਡਾਕਟਰ ਸੇਖੋਂ ਦੇ ਪਰਿਵਾਰਕ ਮੈਂਬਰਾਂ ਦੇ ਵਾਪਸ ਆਉਣ ਉਪਰੰਤ 20 ਜੁਲਾਈ ਤੋਂ ਬਾਅਦ ਕਰਵਾਇਆ ਜਾਵੇਗਾ । ਤਰਕਸ਼ੀਲ ਸੁਸਾਇਟੀ ਦੀ ਬ੍ਰਾਂਚ ਬਰੈਂਪਟਨ ਵਲੋਂ ਪਹਿਲਾਂ ਹੀ 13 ਜੁਲਾਈ ਨੂੰ ਤਹਿ ਕੀਤੇ ਸੈਮੀਨਾਰ ਦਾ ਪਹਿਲਾ ਹਿੱਸਾ ਡਾਕਟਰ ਸੇਖੋਂ ਨੂੰ ਸਮਰਪਿਤ ਹੋਵਾ ਅਤੇ ਦੂਸਰਾ ਹਿੱਸਾ ਮਾਨਸਿਕ ਰੋਗਾਂ ਦੇ ਕਾਰਨਾਂ ਵਾਰੇ ਹੋਵੇਗਾ ।