iPhone 17 Pro Max ਦੀ First Look ਆਈ ਸਾਹਮਣੇ, ਜਾਣੋ Features
ਮੱਧ ਪ੍ਰਦੇਸ਼, 4 ਜੁਲਾਈ 2025 - ਆਈਫੋਨ 17 ਪ੍ਰੋ ਮੈਕਸ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ ਅਤੇ ਇਹ ਸਭ ਤੋਂ ਪ੍ਰੀਮੀਅਮ ਆਈਫੋਨ ਦਾ ਡਿਜ਼ਾਈਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆਇਆ ਹੈ, ਜਿਸ ਵਿਚ ਰੀਅਰ ਕੈਮਰਾ ਮੋਡੀਊਲ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ, ਆਉਣ ਵਾਲੇ ਆਈਫੋਨ 17 ਪ੍ਰੋ ਮੈਕਸ ਦੇ ਕਈ ਫੀਚਰ ਵੀ ਲੀਕ ਹੋ ਗਏ ਹਨ।
ਚੀਨੀ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਭਾਵ DCS ਨੇ ਆਈਫੋਨ 17 ਪ੍ਰੋ ਮੈਕਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਚੀਨੀ ਮਾਈਕ੍ਰੋਬਲੌਗਿੰਗ ਸਾਈਟ Weibo 'ਤੇ ਇਸ ਫੋਨ ਦੇ ਫੀਚਰਜ਼ ਸਾਂਝੇ ਕੀਤੇ ਹਨ। ਫੋਨ ਦੇ ਪਿਛਲੇ ਹਿੱਸੇ ਵਿਚ ਇਕ ਨਵਾਂ ਡਿਜ਼ਾਈਨ ਕੀਤਾ ਗਿਆ ਟ੍ਰਿਪਲ ਕੈਮਰਾ ਸੈੱਟਅੱਪ ਦੇਖਿਆ ਜਾ ਸਕਦਾ ਹੈ। ਇਹ ਐਪਲ ਦਾ ਪਹਿਲਾ ਆਈਫੋਨ ਹੋਵੇਗਾ, ਜਿਸ 'ਚ 5,000mAh ਬੈਟਰੀ ਮਿਲੇਗੀ। ਜੋ ਕਿ ਪਿਛਲੇ ਸਾਲ ਆਏ ਆਈਫੋਨ 16 ਪ੍ਰੋ ਮੈਕਸ ਨਾਲੋਂ ਕਿਤੇ ਜ਼ਿਆਦਾ ਹੈ।
ਦੂਜੇ ਪਾਸੇ, ਕੈਮਰੇ ਦੀ ਗੱਲ ਕਰੀਏ ਤਾਂ ਐਪਲ ਦੇ ਇਸ ਮਾਡਲ ਵਿਚ ਇਕ ਨਵਾਂ ਡਿਜ਼ਾਈਨ ਕੀਤਾ ਗਿਆ ਕੈਮਰਾ ਮੋਡੀਊਲ ਦਿਖਾਈ ਦੇਵੇਗਾ। ਫੋਨ ਦੇ ਪਿਛਲੇ ਹਿੱਸੇ ਵਿਚ ਇਕ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ, ਜਿਸ ਨੂੰ ਇੱਕ ਵੱਡੇ ਸਟ੍ਰੈਪ ਡਿਜ਼ਾਈਨ ਨਾਲ ਦੇਖਿਆ ਜਾ ਸਕਦਾ ਹੈ।