ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ "ਰੁੱਖਾਂ ਦੇ ਰਾਖੇ" ਟੀਮ ਨਾਲ ਮਿਲ ਕੇ ਪੌਦੇ ਲਾਓ ਮੁਹਿੰਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ 2025: ਮਹਾਨਗਰ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਦੇ ਉਦੇਸ਼ ਨਾਲ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 9 ਦੇ ਕੌਂਸਲਰ ਮੈਡਮ ਵੀਰਪਾਲ ਕੌਰ ਦੇ ਪਤੀ ਸ੍ਰੀ ਪਰਵਿੰਦਰ ਸਿੰਘ ਸਿੱਧੂ ਨੰਬਰਦਾਰ ਨਾਲ ਮਿਲ ਕੇ "ਰੁੱਖਾਂ ਦੇ ਰਾਖੇ" ਟੀਮ ਦੇ ਸਹਿਯੋਗ ਨਾਲ ਰਿੰਗ ਰੋਡ 'ਤੇ ਰੁੱਖ ਲਗਾ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਬਠਿੰਡਾ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਹਰ ਵਿਅਕਤੀ ਨੂੰ ਆਪਣੀ ਉਮਰ ਦੇ ਬਰਾਬਰ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਜੋ ਬਠਿੰਡਾ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਇੱਕ ਚੰਗਾ ਵਾਤਾਵਰਣ ਮਿਲ ਸਕੇ।
ਉਨ੍ਹਾਂ ਕਿਹਾ ਕਿ ਰੁੱਖ ਜੀਵਨ ਹਨ ਅਤੇ ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੈ। ਇਸ ਮੌਕੇ ਕੰਵਲਦੀਪ, ਗੁਰਦੀਪ ਸਿੰਘ ਮਠਾੜੂ, ਰਿੰਪੀ, ਪਰਵਿੰਦਰ ਮਾਨ, ਜੱਸਾ, ਵਿਸਕੀ, ਤਰੁਣ ਜੇਦਕਾ, ਜੀ.ਪੀ.ਸਿੰਘ, ਲਾਡੀ, ਜੌਲੀ ਦੰਦੀਵਾਲ, ਪ੍ਰੋਫੈਸਰ ਸੁਰਿੰਦਰ, ਮਾਸਟਰ ਗਿਰਧਾਰੀ, ਧਰਮਵੀਰ, ਪ੍ਰਭੂ, ਗੁਰਜਿੰਦਰ ਸੋਨੂੰ, ਪਾਲੀ, ਕੁਲਦੀਪ ਸ਼ਰਮਾ, ਜਗਦੀਪ ਸਰਾਂ ਐਸ.ਡੀ.ਓ., ਨਵੀਨ ਯਾਦਵ, ਵਿੱਕੀ ਨੰਬਰਦਾਰ, ਰੋਹਿਤ, ਕਾਲਾ, ਸ਼ਿਵਾ, ਜੋੜਾ, ਕਾਕਾ ਮੁਹਾਲਾਂ, ਟੀਟੂ ਸਰਦਾਰਗੜ੍ਹ, ਸ਼ਾਲੂ, ਨਈਅਰ, ਨੀਟਾ, ਮਾਸਟਰ ਮਨਦੀਪ, ਸ਼ੇਰਗਿੱਲ, ਈ.ਟੀ.ਓ ਸਾਹਬ, ਗਾਂਧੀ, ਐਸ.ਡੀ.ਓ ਬਰਾੜ ਅਤੇ ਸਮੁੱਚੀ ਟੀਮ ਹਾਜ਼ਰ ਸੀ।