ਅੰਤਰਰਾਸ਼ਟਰੀ ਸਾਹਿਤਕ ਸਾਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ (ਕਾਵਿ ਮਿਲਣੀ)
ਚੰਡੀਗੜ੍ਹ, 10 ਜੂਨ 2025- 8 ਜੂਨ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਸੱਭ ਨੂੰ ਰਸਮੀ ਨਿੱਘਾ ਜੀ ਆਇਆਂ ਕਿਹਾ ਤੇ ਪ੍ਰਧਾਨ ਰਿੰਟੂ ਭਾਟੀਆ ਨੂੰ ਪ੍ਰੋਗਰਾਮ ਨੂੰ ਹੋਸਟ ਕਰਨ ਲਈ ਕਿਹਾ । ਵੈਬੀਨਾਰ ਦਾ ਸੰਚਾਲਨ ਰਿੰਟੂ ਭਾਟੀਆ ਨੇ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ ।
ਉਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਤੇ ਪਰਮਜੀਤ ਦਿਓਲ ਨੂੰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਕਿਹਾ । ਪਰਮਜੀਤ ਦਿਓਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਰਮਿੰਦਰ ਵਾਲੀਆ ਰੰਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ , ਜੋਕਿ ਚਾਰ ਸਾਲ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਾ ਰਹੇ ਹਨ । ਫਿਰ ਰਿੰਟੂ ਭਾਟੀਆ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ।ਰਿੰਟੂ ਭਾਟੀਆ ਨੇ ਡਾ . ਗੁਰਬਖਸ਼ ਸਿੰਘ ਭੰਡਾਲ ਜੀ ਦੀ ਇਕ ਰਚਨਾ ਨੂੰ ਸੁਣਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ । ਪਿਤਾ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ :- ਪ੍ਰਿੰ . ਹਰਜਿੰਦਰ ਸੱਧਰ ਤੇ ਡਾ . ਲਖਵਿੰਦਰ ਗਿੱਲ ਸਨ । ਬਾਕੀ ਸਾਰੇ ਸਤਿਕਾਰਿਤ ਕਵੀ ਵਿਸ਼ੇਸ਼ ਮਹਿਮਾਨ ਸਨ । ਜਿਹਨਾਂ ਵਿਚ ਡਾ . ਗੁਰਜੋਧ ਕੌਰ ,ਡਾ . ਮਨਜਿੰਦਰ ਕੌਰ ਮੁਕੇਰੀਆਂ, ਡਾ . ਪ੍ਰਭਜੋਤ ਕੌਰ ਚੰਡੀਗੜ੍ਹ , ਪ੍ਰੋ. ਬੀਰ ਇੰਦਰ ਸਰਾਂ ,ਜ਼ੋਰਾਵਰ ਸਿੰਘ ਪੰਛੀ , ਕੁਲਵਿੰਦਰਜੀਤ ਕੌਰ ਚਾਵਲਾ ,ਪਰਮਜੀਤ ਕੌਰ ਜੈਸਵਾਲ ,ਸੁਖਬੀਰ ਕੌਰ ਸੁੱਖੀ ਅਤੇ ਗਿਆਨ ਸਿੰਘ ਦਰਦੀ ਸਨ । ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਸਾਰੇ ਨਵੇਂ ਕਵੀਆਂ ਨੂੰ ਪ੍ਰੋਗਰਾਮ ਵਿੱਚ ਲਿਆ ਗਿਆ ਸੀ । ਸੱਭ ਸ਼ਾਇਰਾਂ ਦੀਆਂ ਰਚਨਾਵਾਂ ਬਹੁਤ ਹੀ ਪਿਆਰੀਆਂ ਤੇ ਉੱਚ ਪਾਏ ਦੀਆਂ ਸਨ । ਸੱਭ ਨੇ ਅਲੱਗ ਹੀ ਅੰਦਾਜ਼ ਵਿੱਚ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਅੰਤ ਵਿਚ ਮੁੱਖ ਮਹਿਮਾਨ ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ ਜੀ ਨੇ ਸਾਰੇ ਕਵੀਆਂ ਦੀਆਂ ਰਚਨਾਵਾਂ ਦੇ ਬਾਰੇ ਵਿਚ ਆਪਣੀਆਂ ਭਾਵਪੂਰਤ ਟਿੱਪਣੀਆਂ ਨੂੰ ਪੇਸ਼ ਕੀਤਾ । ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਆਖੀਰ ਵਿੱਚ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ । ਉਹਨਾਂ ਨੇ ਇਕ ਰਚਨਾ ਵੀ ਪਿਤਾ ਦਿਵਸ ਨੂੰ ਸਮਰਪਿਤ ਖ਼ੂਬਸੂਰਤ ਅੰਦਾਜ਼ ਵਿਚ ਸੁਣਾਈ ਜੋਕਿ ਉਹਨਾਂ ਦੇ ਦੋਸਤ ਸ . ਮੁਖਵੀਰ ਸਿੰਘ ਜੀ ਦੀ ਲਿਖੀ ਹੋਈ ਸੀ ।ਰਮਿੰਦਰ ਰੰਮੀ ਨੇ ਸੱਭ ਪ੍ਰਬੰਧਕਾਂ ਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “ ।ਇਹ ਪ੍ਰੋਗਰਾਮ ਹਮੇਸ਼ਾਂ ਫੇਸਬੁੱਕ ਲਾਈਵ ਹੁੰਦਾ ਹੈ ਤੇ ਯੂ ਟਿਊਬ ਤੇ ਲਿੰਕ ਵੀ ਸ਼ੇਅਰ ਹੁੰਦਾ ਹੈ ਰਿਕਾਰਡਿੰਗ ਦਾ । , ਬਹੁਤ ਨਾਮਵਰ ਸ਼ਖ਼ਸੀਅਤਾਂ ਦੇ ਮੈਸੇਜ ਆਏ ਕਿ ਪ੍ਰੋਗਰਾਮ ਦੇਖਕੇ ਬਹੁਤ ਅਨੰਦ ਮਾਣਿਆ ਹੈ । ਚੈਟ ਬਾਕਸ ਵਿਚ ਵੀ ਦੋਸਤਾਂ ਨੇ ਬਹੁਤ ਖ਼ੂਬਸੂਰਤ ਕਮੈਂਟਸ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ ।