IELTS ਸੈਂਟਰ ਦੇ ਵਿਦਿਆਰਥੀਆਂ ਦੀ ਮਾਮੂਲੀ ਲੜਾਈ ਨੇ ਧਾਰਿਆ ਖੂਨੀ ਰੂਪ
ਕਈ ਨੌਜਵਾਨਾਂ ਨੇ ਇੱਕ ਨੌਜਵਾਨ ਦੀ ਕੁੱਟਮਾਰ ਕਰ ਕੀਤਾ ਗੰਭੀਰ ਜ਼ਖਮੀ
ਦੀਪਕ ਜੈਨ
ਜਗਰਾਉਂ/10 ਜੂਨ 2025- ਬੀਤੇ ਕੱਲ੍ਹ ਸਥਾਨਕ ਰਾਏਕੋਟ ਰੋਡ ਸੋਨਾਲੀਕਾ ਏਜੰਸੀ ਦੇ ਨੇੜੇ ਬਣੇ ਇੱਕ ਆਈਲੈਟ ਸੈਂਟਰ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਖੇਡਦਿਆਂ ਹੋਇਆਂ ਕੁਝ ਨੌਜਵਾਨਾਂ ਨੇ ਇਕੱਲੇ ਨੌਜਵਾਨ ਨੂੰ ਘੇਰ ਕੇ ਕੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਪੂਰੇ ਮਾਮਲੇ ਬਾਰੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਨਿੱਜੀ ਆਈਲੈਟ ਸੈਂਟਰ ਦਾ ਵਿਦਿਆਰਥੀ ਜਦੋਂ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਬਾਈਕ ਖੜੀ ਕਰਕੇ ਉਤਰਿਆ ਤਾਂ ਉਸ ਸੈਂਟਰ ਦਾ ਹੀ ਇੱਕ ਦੂਸਰਾ ਵਿਦਿਆਰਥੀ ਉਸ ਨੂੰ ਧੱਕਾ ਮਾਰ ਕੇ ਉਸ ਨਾਲ ਹੱਥੋਪਾਈ ਹੋਣ ਲੱਗ ਗਿਆ ਜਿਸ ਤੇ ਪਹਿਲੇ ਵਿਦਿਆਰਥੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨੇੜੇ ਖੜੀ ਇੱਕ ਕਾਰ ਵਿੱਚੋਂ ਚਾਰ ਪੰਜ ਨੌਜਵਾਨ ਰਾਡਾ ਅਤੇ ਡਾਂਗਾਂ ਲੈ ਕੇ ਉਤਰੇ ਅਤੇ ਵਿਦਿਆਰਥੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਰੌਲੇ ਦੀਆਂ ਆਵਾਜ਼ਾਂ ਸੁਣ ਕੇ ਲਾਗੇ ਬਣੇ ਜਿਮ ਅੰਦਰੋਂ ਕੁਝ ਲੋਕ ਬਾਹਰ ਆਏ ਤਾਂ ਮਾਰ ਕੁੱਟ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ।
ਜ਼ਖਮੀ ਵਿਦਿਆਰਥੀ ਨੂੰ ਲੋਕਾਂ ਵੱਲੋਂ ਚੱਕ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਦੀ ਐਮਐਲ ਆਰ ਵੀ ਕਟਵਾਈ ਗਈ ਹੈ ਪੁਲਿਸ ਉਕਤ ਜਖਮੀ ਵਿਦਿਆਰਥੀ ਦੇ ਬਿਆਨ ਲੈਣ ਲਈ ਵਾਰਦਾਤ ਤੋਂ 32 ਘੰਟੇ ਬਾਅਦ ਪਹੁੰਚੀ ਅਤੇ ਬਿਆਨ ਦਰਜ ਕੀਤੇ ਗਏ ਆਪਣੇ ਬਿਆਨਾਂ ਵਿੱਚ ਪੀੜਿਤ ਵਿਦਿਆਰਥੀ ਨੇ ਦੱਸਿਆ ਕਿ ਉਹ ਆਈਲੈਂਡ ਸੈਂਟਰ ਵਿੱਚ ਪਿਛਲੇ ਇਕ ਮਹੀਨੇ ਤੋਂ ਦਾਖਲਾ ਲੈ ਕੇ ਸਟਡੀ ਕਰ ਰਿਹਾ ਹਾਂ ਅਤੇ ਉਸ ਦਾ ਹਮ ਜਮਾਤੀ ਉਸ ਨਾਲ ਕਿਸੇ ਗੱਲ ਤੇ ਮਮੂਲੀ ਤਕਰਾਰ ਕਰਨ ਲੱਗਾ ਜਿਸ ਨੂੰ ਆਈਲੈਟ ਸੈਂਟਰ ਦੀਆਂ ਅਧਿਆਪਕਾਂਵਾਂ ਵੱਲੋਂ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਸੀ ਪਰ ਹਮਲਾ ਕਰਨ ਵਾਲਾ ਵਿਦਿਆਰਥੀ ਜੋ ਕਿ ਲੱਖੇ ਪਿੰਡ ਦਾ ਦੱਸਿਆ ਜਾ ਰਿਹਾ ਹੈ ਅਤੇ ਉਸਨੇ ਆਪਣੇ ਮਨ ਵਿੱਚ ਖਾਰ ਰੱਖੀ ਅਤੇ ਆਪਣੇ ਪੰਜ ਛੇ ਸਾਥੀਆਂ ਨੂੰ ਨਾਲ ਲੈ ਕੇ ਆਇਆ ਅਤੇ ਕੁੱਟਮਾਰ ਕਰਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਜ਼ਖਮੀ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।