ਭਾਜਪਾ ਵਲੋਂ ਹਲਕਾ ਖਡੂਰ ਸਾਹਿਬ ਦੇ ਪੰਜ ਸਰਕਲ ਪ੍ਰਧਾਨ ਨਿਯੁਕਤ
- ਸੰਗਠਨ ਲਈ ਅਨੁਸ਼ਾਸਨ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਭਾਜਪਾ ਦਿੰਦੀ ਹੈ ਮਾਨ ਸਨਮਾਨ -ਹਰਜੀਤ ਸੰਧੂ,ਰਾਜੇਸ਼ ਹਨੀ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,30 ਅਪ੍ਰੈਲ 2025 - ਭਾਰਤੀ ਜਨਤਾ ਪਾਰਟੀ ਵੱਲੋਂ ਸਮੁੱਚੇ ਦੇਸ਼ ਅੰਦਰ ਸੰਗਠਨ ਪਰਵ ਤਹਿਤ ਸਾਰੇ ਹੀ ਅਹੁਦਿਆਂ ਦੀ ਦੁਬਾਰਾ ਰਚਨਾ ਕਰਕੇ ਮਿਹਨਤ ਕਰਨ ਵਾਲੇ ਵਰਕਰਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ,ਜਿਸ ਤਹਿਤ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪੰਜ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਅਧਿਕਾਰੀ ਰਾਜੇਸ਼ ਹਨੀ ਅਤੇ ਜ਼ਿਲ੍ਹਾ ਲੀਡਰਸ਼ਿਪ ਦੀ ਹਾਜਰੀ ਵਿੱਚ ਨਿਯੁਕਤ ਕੀਤੇ ਗਏ। ਪਿੰਡ ਬ੍ਰਹਮਪੁਰਾ ਵਿਖੇ ਜਥੇਦਾਰ ਖੁਸ਼ਪਿੰਦਰ ਸਿੰਘ ਦੇ ਗ੍ਰਹਿ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਸਰਕਲ ਸ੍ਰੀ ਗੋਇੰਦਵਾਲ ਸਾਹਿਬ ਤੋਂ ਨਰਿੰਦਰ ਸਿੰਘ,ਸਰਕਲ ਸ੍ਰੀ ਖਡੂਰ ਸਾਹਿਬ ਤੋਂ ਮੇਹਰ ਸਿੰਘ ਬਾਣੀਆ,ਸਰਕਲ ਚੋਹਲਾ ਸਾਹਿਬ ਤੋਂ ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ,ਸਰਕਲ ਜੀਓਬਾਲਾ ਤੋਂ ਸੁਖਵਿੰਦਰ ਸਿੰਘ,ਸਰਕਲ ਨੌਰੰਗਾਬਾਦ ਤੋਂ ਕੁਲਦੀਪ ਸਿੰਘ ਮੱਲਮੋਹਰੀ ਨੂੰ ਸਰਕਲ ਪ੍ਰਧਾਨ ਵਜੋਂ ਜਿੰਮੇਵਾਰੀ ਸੌਂਪੀ ਗਈ।
ਜਿੰਨਾਂ ਦਾ ਐਲਾਨ ਜ਼ਿਲ੍ਹਾ ਚੋਣ ਅਧਿਕਾਰੀ ਰਾਜੇਸ਼ ਹਨੀ ਨੇ ਸਮੁੱਚੇ ਲੀਡਰਸ਼ਿਪ ਦੀ ਹਾਜਰੀ ਵਿੱਚ ਕਰਦਿਆਂ ਨਵੇਂ ਪ੍ਰਧਾਨਾਂ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਨਾਲ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਰਾਜੇਸ਼ ਹਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਬਹੁਤ ਹੀ ਸੁਹਿਰਦ ਅਤੇ ਵਿਸ਼ੇਸ਼ਤਾ ਇਹ ਹੈ ਕਿ ਪਾਰਟੀ ਆਪਣੇ ਹਰ ਮਿਹਨਤੀ ਵਰਕਰ ਦਾ ਸਮੇਂ-ਸਮੇਂ 'ਤੇ ਮਾਨ ਸਨਮਾਨ ਬਹਾਲ ਰੱਖਦੀ ਹੈ ਅਤੇ ਪਾਰਟੀ ਦੇ ਪ੍ਰਚਾਰ-ਪ੍ਰਸਾਰ ਨੂੰ ਕਾਮਯਾਬ ਤਰੀਕੇ ਨਾਲ ਅੱਗੇ ਲਿਜਾਣ ਵਾਲੇ ਆਗੂਆਂ ਨੂੰ ਮਾਣਮੱਤੇ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ ਤਾਂ ਹੀ ਅੱਜ ਪਾਰਟੀ ਲੋਕਤੰਤਰ ਦੇ ਥੰਮਾਂ 'ਤੇ ਖੜੀ ਹੈ ਅਤੇ ਪਾਰਟੀ ਦਾ ਹਰ ਵਰਕਰ ਆਪਣੇ ਮਾਨ ਸਨਮਾਨ ਤੋਂ ਖੁਸ਼ ਅਤੇ ਪ੍ਰਭਾਵਿਤ ਹੋ ਕੇ ਪਾਰਟੀ ਅੰਦਰ ਪਰਿਵਾਰਕ ਮੈਂਬਰ ਵਾਂਗ ਕੰਮ ਕਰ ਰਿਹਾ ਹੈ।ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਨਵੇਂ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਪਹਿਲਾਂ ਵਾਂਗ ਪਾਰਟੀ ਦੇ ਪਲੇਟਫਾਰਮ 'ਤੇ ਰਹਿ ਕੇ ਕੰਮ ਕਰਨਗੇ ਤਾਂ ਜੋ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ-ਪ੍ਰਸਾਰ ਹੋ ਸਕੇ ਉਥੇ ਹੀ ਸੰਗਠਨ ਦੀ ਮਜਬੂਤੀ ਦੀ ਬਹਾਲੀ ਰਹੇ।
ਉਨਾਂ ਕਿਹਾ ਕਿ ਮੈਨੂੰ ਆਪਣੇ ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਉਨ੍ਹਾਂ ਆਗੂਆਂ 'ਤੇ ਮਾਣ ਹੈ,ਜਿੰਨਾ ਨੇ ਪਿਛਲੇ ਸਮੇਂ ਦੌਰਾਨ ਪਾਰਟੀ ਪਲੇਟਫਾਰਮ 'ਤੇ ਰਹਿ ਕੇ ਕੰਮ ਕੀਤਾ ਤਾਂ ਹੀ ਅੱਜ ਜ਼ਿਲ੍ਹਾ ਤਰਨਤਾਰਨ ਦਾ ਗਰਾਫ ਪੰਜਾਬ ਦੇ ਨਕਸ਼ੇ ਤੇ ਚਮਕ ਰਿਹਾ ਹੈ ਅਤੇ ਭਵਿੱਖ ਵਿੱਚ ਹੀ ਇਦਾਂ ਹੀ ਸਾਰੇ ਸਾਥੀ ਰਲ ਕੇ ਮਿਹਨਤ ਕਰੀਏ ਤਾਂ ਜੋ ਪਾਰਟੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ।ਉਨਾਂ ਨੇ ਸਮੁੱਚੇ ਮੌਜੂਦ ਆਗੂਆਂ ਅਤੇ ਨਵ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ 'ਤੇ ਨਿਯੁਕਤ ਸਰਕਲ ਪ੍ਰਧਾਨਾਂ ਨੇ ਇਕਸੁਰ ਵਿੱਚ ਕਿਹਾ ਕਿ ਪਾਰਟੀ ਵੱਲੋਂ ਮਿਲੇ ਮਾਨ ਸਨਮਾਨ ਦੀ ਹਮੇਸ਼ਾਂ ਹੀ ਬਹਾਲੀ ਰੱਖੀ ਜਾਵੇਗੀ ਅਤੇ ਦਿਨ ਰਾਤ ਪਾਰਟੀ ਨਾਲ ਚਟਾਂਨ ਵਾਂਗ ਖੜ ਕੇ ਮਿਹਨਤ ਕੀਤੀ ਜਾਵੇਗੀ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਨੇਤਰਪਾਲ ਸਿੰਘ, ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ,ਪ੍ਰਦੇਸ਼ ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਜ਼ਿਲ੍ਹਾ ਸਕੱਤਰ ਹਰਮਨਜੀਤ ਸਿੰਘ ਕੱਲਾ,ਸਾਬਕਾ ਸਰਕਲ ਪ੍ਰਧਾਨ ਪਵਨ ਦੇਵਗਨ,ਸਾਬਕਾ ਸਰਪੰਚ ਮਹਿਲ ਸਿੰਘ ਗੁੱਜਰਪੁਰ,ਸਾਬਕਾ ਸਰਪੰਚ ਸਤਨਾਮ ਸਿੰਘ ਸ਼ਾਹ ਘੜਕਾ, ਰਣਜੀਤ ਸਿੰਘ ਗਿੱਲ ਵੜੈਚ,ਸਾਹਿਬ ਸਿੰਘ ਕੁਹਾੜਕਾ,ਪਰਮਜੀਤ ਸਿੰਘ ਮਾਨ,ਦੇਸਰਾਜ ਸਿੰਘ ਡਾਲੇਕੇ,ਬਚਿੱਤਰ ਸਿੰਘ ਅਲਾਵਲਪੁਰ,ਬਲਵਿੰਦਰ ਸਿੰਘ ਸੰਘਾ,ਸਾਬਕਾ ਸਰਪੰਚ ਗੁਰਪਾਲ ਸਿੰਘ ਵਰਿਆਂਹ,ਬਾਬਾ ਮਨਜਿੰਦਰ ਸਿੰਘ ਵਰਿਆਂਹ, ਸਾਹਿਬ ਸਿੰਘ ਜੀਓਬਾਲਾ,ਗੁਰਪ੍ਰੀਤ ਸਿੰਘ ਨਿਸ਼ਾਨ ਸਿੰਘ, ਜਸਜੀਤ ਸਿੰਘ,ਹਰਪਾਲ ਸਿੰਘ, ਕਸ਼ਮੀਰ ਸਿੰਘ,ਬਲਜਿੰਦਰ ਸਿੰਘ, ਹੀਰਾ ਸਿੰਘ,ਮੁਖਤਾਰ ਸਿੰਘ,ਸਵਿੰਦਰ ਸਿੰਘ,ਸਤਨਾਨ ਸਿੰਘ,ਦਲਜੀਤ ਸਿੰਘ, ਖਜਾਨ ਸਿੰਘ ਤੋਂ ਇਲਾਵਾ ਸੈਂਕੜੇ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।