ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਲ 2025 ਦੀ ਪਹਿਲੀ ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਫੈਸਲਿਆਂ ਦਾ ਕੀਤਾ ਸਵਾਗਤ
- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨਵੇਂ ਸਾਲ 'ਤੇ ਕਿਸਾਨਾ ਨੂੰ ਦਿੱਤਾ ਵੱਡਾ ਤੋਹਫਾ - ਨਾਇਬ ਸਿੰਘ ਸੈਣੀ
- ਮੁੱਖ ਮੰਤਰੀ ਨੇ ਕਿਸਾਨ ਹਿਤੇਸ਼ੀ ਫੈਸਲਿਆਂ ਲਈ ਪ੍ਰਧਾਨ ਮੰਤਰੀ ਦਾ ਪ੍ਰਗਟਾਇਆ ਧੰਨਵਾਦ
- ਕੇਂਦਰੀ ਕੈਬਨਿਟ ਦੇ ਫੈਸਲੇ ਨਾਲ ਕਿਸਾਨਾ ਨੂੰ ਰਿਆਇਤੀ ਤੇ ਕਿਫਾਇਤੀ ਦਰਾਂ 'ਤੇ ਹੋਵੇਗੀ ਡੀਏਪੀ ਦੀ ਉਪਲਬਧਤਾ, ਪੀਐਮ ਫਸਲ ਬੀਮਾ ਨੂੰ ਮਿਲਿਆ ਵਿਸਤਾਰ
ਚੰਡੀਗੜ੍ਹ, 1 ਜਨਵਰੀ 2024 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਲ 2025 ਦੀ ਪਹਿਲੀ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਕੀਤੇ ਗਏ ਕਿਸਾਨ ਹਿਤੇਸ਼ੀ ਫੈਸਲਿਆਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਜਿਸ ਸੰਵੇਦੀ ਭਾਵ ਨਾਲ ਕਿਸਾਨਾਂ ਦੀ ਭਲਾਈ ਲਈ ਫੈਸਲੇ ਲਏ ਗਏ ਹਨ, ਇਸ ਨਾਲ ਹਰਿਆਣਾ ਦੇ ਲੱਖਾਂ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਨਾਇਬ ਸਿੰਘ ਸੈਣੀ ਨੇ ਕੇਂਦਰੀ ਕੈਬਨਿਟ ਦੇ ਫੈਸਲਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕਿਸਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਰਿਆਇਤੀ ਅਤੇ ਕਿਫਾਇਤੀ ਦਰਾਂ 'ਤੇ ਡੀਏਪੀ ਦੀ ਉਪਲਬਧਤਾ ਯਕੀਨੀ ਹੋਵੇਗੀ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਤਕਨਾਲੋਜੀ ਨੂੰ ਪ੍ਰੋਤਸਾਹਨ ਦੇਣ ਲਈ ਬਜਟ ਅਲਾਟ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਕਿਸਾਨਾਂ ਨੂੰ ਡੀਏਪੀ ਦੀ ਕਿਫਾਇਤੀ ਦਰਾਂ 'ਤੇ ਲਗਾਤਾਰ ਉਪਲਬਤਾ ਯਕੀਨੀ ਕਰਨ ਲਈ ਪਹਿਲੀ ਜਨਵਰੀ, 2025 ਤੋਂ ਅਗਲੇ ਆਦੇਸ਼ ਤੱਕ ਦੇ ਸਮੇਂ ਲਈ ਐਨਬੀਐਸ ਸਬਸਿਡੀ ਦੇ ਪਰੇ ਡਾੲਖੀ-ਅਮੋਨਿਅਮ ਫਾਸਫੇਟ (ਡੀਏਪੀ) 'ਤੇ ਇਕਮੁਸ਼ਤ ਵਿਸ਼ੇਸ਼ ਪੈਕੇਜ ਨੂੰ 3500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਵਧਾਉਣ ਦੇ ਖਾਦ ਵਿਭਾਗ ਦੇ ਪ੍ਰਸਤਾਵ ਨੁੰ ਮੰਜੂਰੀ ਦੇ ਦਿੱਤੀ ਹੈ। ਜਿਸ ਨਾਲ ਕਿਸਾਨਾਂ ਨੂੰ ਰਿਆਇਤੀ, ਕਿਫਾਇਤੀ ਅਤੇ ਸਹੀ ਮੁੱਲ 'ਤੇ ਡੀਏਵੀ ਦੀ ਉਪਲਬਧਤਾ ਯਕੀਨੀ ਹੋਵੇੇ।
ਇਸੀ ਮੀਟਿੰਗ ਵਿਚ 2021-22 ਤੋਂ ਲੈ ਕੇ 2025-26 ਤੱਕ ਕੁੱਲ 69,515.71 ਕਰੋੜ ਰੁਪਏ ਦੇ ਖਰਚ ਦੇ ਨਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਮੁੜਗਠਨ ਮੌਸਮ ਅਧਾਰਿਤ ਫਸਲ ਬੀਮਾ ਯੋ੧ਨਾ ਨੂੰ 2025-26 ਤੱਕ ਜਾਰੀ ਰੱਖਣ ਦੀ ਮੰਜੂਰੀ ਦਿੱਤੀ ਗਈ। ਇਸ ਫੈਸਲੇ ਨਾਲ 2025-26 ਤੱਕ ਦੇਸ਼ਭਰ ਦੇ ਕਿਸਾਨਾਂ ਨੂੰ ਨਹੀਂ ਰੋਕੇ ਜਾਣ ਸਕਣ ਯੋਗ ਕੁਦਰਤੀ ਆਪਦਾਵਾਂ ਨਾਲ ਫਸਲਾਂ ਦੇ ਜੋਖਿਮ ਕਵਰੇ੧ ਵਿਚ ਮਦਦ ਮਿਲੇਗੀ। ਨਾਲ ਹੀ ਕਿਸਾਨ ਭਲਾਈ ਦੇ ਹੋਰ ਫੈਸਲੇ ਅੱਜ ਕੇਂਦਰੀ ਕੈਬਨਿਟ ਨੇ ਕੀਤੇ ਹਨ।