← ਪਿਛੇ ਪਰਤੋ
ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ’ਚ ਇੰਟਰਨੈਟ ਬੰਦ ਅੰਬਾਲਾ, 14 ਦਸੰਬਰ, 2024: ਅੰਬਾਲਾ ਦੇ ਪੰਜਾਬ ਨਾਲ ਲੱਗਦੇ 12 ਪਿੰਡਾਂ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਨਾਲ ਹੀ ਬਲਕ ਐਸ ਐਮ ਐਸ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਪਾਬੰਦੀ 14 ਦਸੰਬਰ ਤੋਂ 17 ਦਸੰਬਰ ਦੀ ਰਾਤ ਨੂੰ 11.59 ਵਜੇ ਤੱਕ ਲਾਗੂ ਰਹੇਗੀ। ਇਹ ਹੁਕਮ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਲਾਗੂ ਕੀਤੇ ਗਏ ਹਨ। ਅੱਜ ਕਿਸਾਨਾਂ ਦਾ 101 ਮੈਂਬਰੀ ਮਰਜੀਵੜਾ ਜੱਥਾ ਫਿਰ ਤੋਂ ਸ਼ੰਭੂ ਤੋਂ ਦਿੱਲੀ ਕੂਚ ਕਰਨ ਦਾ ਯਤਨ ਕਰੇਗਾ।
Total Responses : 463