ਗੁਰਦਾਸਪੁਰ : ਥਾਣੇ ਵਿੱਚ ਗਰਨੇਡ ਹਮਲੇ ਦੀ ਖਬਰ ਸੱਚ ਹੈ ਜਾ ਝੂਠ
ਬੱਬਰ ਖਾਲਸਾ ਦੇ ਜਿੰਮੇਵਾਰੀ ਲੈਣ ਤੋਂ ਬਾਅਦ ਬੱਬਰ ਖਾਲਸਾ ਦਾ ਪੇਜ ਫੇਸਬੁੱਕ ਤੋਂ ਹਟਾਇਆ
ਰੋਹਿਤ ਗੁਪਤਾ
ਗੁਰਦਾਸਪੁਰ 13 ਦਸੰਬਰ 2024- ਬਟਾਲਾ ਨੇੜਲੇ ਥਾਣਾ ਘਣੀਏ ਕੇ ਬਾਂਗਰ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਕਾਂ ਵੱਲੋਂ ਕੋਈ ਧਮਾਕੇ ਵਾਲੀ ਚੀਜ਼ ਸੁੱਟਣ ਦੀ ਖਬਰ ਸਾਹਮਣੇ ਆ ਰਹੀ ਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਵੱਲੋਂ ਥਾਣੇ ਦੇ ਦੇਰ ਰਾਤ ਬਾਹਰ ਕੋਈ ਚੀਜ਼ ਸੁੱਟੀ ਗਈ ਸੀ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਪਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੁਲਿਸ ਥਾਣੇ ਤੇ ਗਰਨੇਡ ਹਮਲੇ ਦਾ ਦਾਅਵਾ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਹਮਲੇ ਦੀ ਜਿੰਮੇਵਾਰੀ ਫੇਸਬੁੱਕ 'ਤੇ ਪੋਸਟ ਪਾ ਕੇ ਲਈ ਗਈ ਹੈ ਪਰ ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਸ਼ਾਇਦ ਬੱਬਰ ਖਾਲਸਾ ਦਾ ਪੇਜ ਵੀ ਫੇਸਬੁੱਕ ਤੋਂ ਹਟਾ ਦਿੱਤਾ ਗਿਆ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਅਲੀਵਾਲ ਦੇ ਘਨੀਏ ਕੇ ਬਾਂਗਰ ਥਾਣੇ ਵਿੱਚ ਉਹਨਾਂ ਵੱਲੋਂ ਗਰਨੇਡ ਹਮਲਾ ਕੀਤਾ ਗਿਆ ਹੈ ਤੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੇ ਪਿਛਲੇ ਦਿਨੀ ਪੁਲਿਸ ਚੌਂਕੀਆਂ ਤੇ ਬਲੲਸਟ ਹੋਏ ਸੀ ਪੁਲਿਸ ਉਹਨਾਂ ਨੂੰ ਟਾਇਰ ਫਟਣ ਦੀ ਆਵਾਜ਼ ਦੱਸ ਰਹੀ ਹੈ ਪਰ ਇਨਾ ਟਾਇਰਾਂ ਵਿੱਚੋਂ ਫੁੱਟਣ ਤੋਂ ਬਾਅਦ ਅੱਗ ਵੀ ਨਿਕਲਦੀ ਹੈ। ਨਾਲ ਹੀ ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 6 ਵਜੇ ਤੋਂ ਬਾਅਦ ਹੁਣ ਨਾਕਿਆਂ ਤੇ ਹਮਲੇ ਕੀਤੇ ਜਾਣਗੇ । ਗਰਨੇਡ ਹਮਲੇ ਦੇ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਹੁਣ ਪੁਲਿਸ ਅਧਿਕਾਰੀਆਂ ਦੀ ਪੁਸ਼ਟੀ ਤੋਂ ਬਾਅਦ ਹੀ ਸਾਹਮਣੇ ਆਏਗਾ।