ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਬੰਦ ਹੋਣ ਦੀਆਂ ਖਬਰਾਂ
ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਹਨ, ਜਦੋਂ ਕਿ ਕੁਝ ਉਪਭੋਗਤਾਵਾਂ ਨੇ ਦੂਜੇ ਉਪਭੋਗਤਾਵਾਂ ਨੂੰ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਦੁਨੀਆ ਭਰ 'ਚ ਫੇਸਬੁੱਕ , WhatsApp ਅਤੇ Instagram ਦੇ ਡਾਊਨ ਹੋਣ ਦੀਆਂ ਖਬਰਾਂ ਆਈਆਂ ਹਨ । ਲੋਕਾਂ ਨੂੰ ਲੌਗ ਇਨ ਕਰਨ, ਪੋਸਟ ਦੇਖਣ ਅਤੇ ਮੈਸੇਜ ਭੇਜਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਮੁਤਾਬਕ ਕਈ ਥਾਵਾਂ 'ਤੇ ਵਟਸਐਪ 'ਤੇ ਮੈਸੇਜ ਭੇਜਣ 'ਚ ਦਿੱਕਤਾਂ ਆ ਰਹੀਆਂ ਹਨ। ਫਿਲਹਾਲ ਮੇਟਾ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।