← ਪਿਛੇ ਪਰਤੋ
ਕਿਸਾਨਾਂ 'ਤੇ ਡਿੱਗ ਰਹੇ ਅੱਥਰੂ ਗੈਸ ਦੇ ਗੋਲਿਆਂ ਦਰਮਿਆਨ ਕੀ ਕਿਹਾ ਸਵਰਨ ਸਿੰਘ ਪੰਧੇਰ ਨੇ ? ਪੜ੍ਹੋ ਸ਼ੰਭੂ : ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਸ਼ੁਰੂ ਹੋ ਚੁੱਕਾ ਹੈ। ਕਿਸਾਨ ਲੀਡਰ ਸਵਰਨ ਸਿੰਘ ਪੰਧੇਰ ਨੇ ਇਸ ਮੌਕੇ ਕਿਹਾ ਕਿ ਨਿਹੱਥੇ ਕਿਸਾਨਾਂ ਉਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 5-6 ਕਿਸਾਨ ਜ਼ਖਮੀ ਹੋਣ ਦੀ ਖ਼ਬਰ ਹੈ, ਇਹ ਕਿਸਾਨਾਂ ਉਤੇ ਜਬਰ ਹੋ ਰਿਹਾ ਹੈ। ਕਿਹਾ ਕਿ ਪ੍ਰਧਾਨ ਮੰਤਰੀ ਗਲਬਾਤ ਕਰਨ ਅਤੇ ਸਾਨੂੰ ਅੱਗੇ ਜਾਣ ਦੇਣ। ਪੰਧੇਰ ਨੇ ਅੱਗੇ ਕਿਹਾ ਕਿ ਅਸੀ ਅੱਗੇ ਵਿਚਾਰ ਕਰ ਰਹੇ ਹਾਂ ਕਿ ਅੱਗੇ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਦਾਤਾ ਉਤੇ ਜੁਲਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅਪੀਲ ਹੈ ਕਿ ਸਾਨੂੰ ਸ਼ਾਂਤੀਪੂਰਨ ਅੱਗੇ ਜਾਣ ਦੇਣ। ਸਾਡੇ ਨਾਲ ਦੁਸ਼ਮਨਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਅਸੀ ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅਤੇ ਹੁਣ ਸਾਡੇ ਉਤੇ ਹੀ ਜੁਲਮ ਹੋ ਰਿਹਾ ਹੈ।
Total Responses : 462