ਅੰਮ੍ਰਿਤਸਰ ਦੇ ਕਸਬਾ ਬਿਆਸ ਨੇੜੇ ਦਰਦਨਾਕ ਹਾਦਸਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਸਬਾ ਬਿਆਸ ਨੇੜੇ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਇੱਟਾਂ ਦੀ ਭਰੀ ਟਰਾਲੀ ਦੀ ਬੱਸ ਦੇ ਨਾਲ ਟੱਕਰ ਹੋਣ ਦੇ ਕਰਕੇ ਦੋ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜ ਦੇ ਕਰੀਬ ਸਵਾਰੀਆਂ ਗੰਭੀਰ ਰੂਪ ਜਖਮੀ ਹੋਈਆਂ ਹਨ ਜਿਨਾਂ ਨੂੰ ਪਹਿਲਾਂ ਰਾਧਾ ਸੁਆਮੀ ਬਿਆਸ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਹੁਣ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਉੱਥੇ ਇਹ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਸ਼ੁਰੂ ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਬਾਬਾ ਬਕਾਲਾ ਮੋੜ ਤੋਂ ਇੱਕ ਟਰਾਲੀ ਇੱਟਾਂ ਦੀ ਭਰੀ ਸੀ ਤੇ ਇੱਕ ਨਿਜੀ ਕੰਪਨੀ ਦੀ ਬਸ ਜੋ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾ ਰਹੀ ਸੀ ਤੇ ਉਹ ਟੇਕ ਕਰਦੇ ਹੋਏ ਬਸ ਤੇ ਟਰਾਲੀ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ ਜਿਸ ਦੇ ਚਲਦੇ ਬੱਸ ਵਿੱਚ ਸਵਾਰ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਤੇ ਦੋ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ।
ਉਹਨਾਂ ਕਿਹਾ ਕਿ ਇਸ ਦੇ ਵਿੱਚ ਬੱਸ ਦੇ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਕਿ ਗੰਭੀਰ ਰੂਪ ਜਖਮੀ ਹੋਏ ਲੋਕਾਂ ਨੂੰ ਰਾਧਾ ਸਵਾਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਬਸ ਬਾਬਾ ਬੁੱਢਾ ਟਰਾਂਸਪੋਰਟ ਕੰਪਨੀ ਦੀ ਬੱਸ ਸੀ ਜਿਸ ਦਾ ਇਹ ਐਕਸੀਡੈਂਟ ਹੋਇਆ ਹੈ ਫਿਲਹਾਲ ਬੱਸ ਨੂੰ ਅਸੀਂ ਥਾਣੇ ਲਿਜਾ ਰਹੇ ਹਾਂ ਤੇ ਦੋਵੇਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।