SGPC ਦੀਆਂ ਵੋਟਾਂ ਬਣੀਆਂ ਜਾਅਲੀ! ਸੁਖਬੀਰ ਬਾਦਲ ਦਾ ਖੁਲਾਸਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 22 ਜਨਵਰੀ 2025-ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਅਕਾਲੀ ਵਰਕਰਾਂ ਅਤੇ ਐਸਜੀਪੀਸੀ ਮੈਂਬਰਾਂ ਦੇ ਨਾਲ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਖੁਲਾਸਾ ਕੀਤਾ ਕਿ, ਮੀਟਿੰਗ ਵਿਚ ਸ਼ਾਮਲ ਮੈਂਬਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਰ ਹਲਕੇ ਵਿੱਚ 4 ਹਜ਼ਾਰ, 5 ਹਜ਼ਾਰ ਵੋਟਾਂ ਬਣੀਆਂ ਹਨ, ਜਿਨ੍ਹਾਂ ਦਾ ਐੱਡਰੈਸ ਹੀ ਨਹੀਂ ਹੈ। ਇਹ ਲੋਕ ਦੂਜੇ ਧਰਮਾਂ ਦੇ ਲੱਗਦੇ ਹਨ। ਸੁਖਬੀਰ ਨੇ ਦੋਸ਼ ਲਾਇਆ ਕਿ ਜਾਅਲੀ ਵੋਟਾਂ ਬਣਾਉਣ ਵਿੱਚ ਆਪ ਸਰਕਾਰ ਦੇ ਅਫ਼ਸਰਾਂ ਨੇ ਧਾਂਦਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਉਹ ਇਸ ਮਸਲੇ ਸਬੰਧੀ ਚੋਣ ਕਮਿਸ਼ਨ ਨੂੰ ਮਿਲਣ ਅਤੇ ਇਸ ਮੁੱਦੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕਰਨਗੇ।