Breaking- ਬਹੁ-ਚਰਚਿਤ ਨੇਹਾ ਕਤਲ ਕਾਂਡ 'ਚ ਮਿਲਿਆ ਇਨਸਾਫ, ਦੋਸ਼ੀ ਮੋਨੂ ਨੂੰ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ
Babushahi Bureau
ਚੰਡੀਗੜ੍ਹ, 28 ਨਵੰਬਰ 2025 : ਚੰਡੀਗੜ੍ਹ ਦੇ ਬਹੁ-ਚਰਚਿਤ ਨੇਹਾ ਕਤਲ ਕਾਂਡ ਵਿੱਚ ਸਜ਼ਾ ਦਾ ਐਲਾਨ ਹੋ ਗਿਆ ਹੈ। ਮੁਲਜ਼ਮ ਮੋਨੂ ਨੂੰ ਕੋਰਟ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਮੋਨੂ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਅਦਾਲਤ ਦੇ ਵੱਲੋਂ ਲਾਇਆ ਗਿਆ ਹੈ।
ਜ਼ਿਲ੍ਹਾ ਅਦਾਲਤ ਨੇ ਬੀਤੇ ਦਿਨ ਮੋਨੂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦਈਏ ਕਿ 2010 ਵਿੱਚ ਲੜਕੀ ਨੇਹਾ ਦਾ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਅਤੇ ਸੈਕਟਰ 38 ਵਿੱਚ 21 ਸਾਲਾਂ ਦੀ ਲੜਕੀ ਦੀ ਲਾਸ਼ ਮਿਲੀ ਸੀ। ਉਸ ਮਾਮਲੇ ਵਿੱਚ ਮੁਲਜ਼ਮ ਮੋਨੂ ਨੂੰ ਅਦਾਲਤ ਦੇ ਵੱਲੋਂ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ ਹੀ 50,000 ਦਾ ਜੁਰਮਾਨਾ ਵੀ ਕੀਤਾ ਗਿਆ ਹੈ।