Abhay Singh Chautala ਨੇ ਦਿੱਤੀ ਹਾਈਵੇਅ ਰੋਕਣ ਦੀ ਧਮਕੀ - ਜੇ ਪਾਣੀ ਨਾ ਦਿੱਤਾ ਤਾਂ
ਚੰਡੀਗੜ੍ਹ, 30 ਅਪ੍ਰੈਲ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਨੂੰ BBMB 'ਚੋਂ ਵਾਧੂ ਪਾਣੀ ਨਾ ਦੇਣ ਦੇ ਮਾਮਲੇ 'ਤੇ ਇਨੈਲੋ ਅਭੈ ਸਿੰਘ ਚੌਟਾਲਾ ਦਾ ਕਹਿਣਾ ਹੈ ਕਿ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਘਾਟ ਹੈ ਅਤੇ ਜੇਕਰ ਪਾਣੀ ਨਹੀਂ ਛੱਡਿਆ ਜਾਂਦਾ, ਤਾਂ ਉਹ ਹਰਿਆਣਾ ਵਿੱਚੋਂ ਲੰਘਣ ਵਾਲੇ ਹਾਈਵੇਅ ਨੂੰ ਬੰਦ ਕਰ ਦੇਣਗੇ ਜੋ ਪੰਜਾਬ ਨੂੰ ਉੱਤਰੀ ਜਾਂ ਦੱਖਣੀ ਭਾਰਤ ਨਾਲ ਜੋੜਦੇ ਹਨ।