ADC D ਸੁਰਿੰਦਰ ਧਾਲੀਵਾਲ
ਫਤਹਿਗੜ੍ਹ ਸਾਹਿਬ, 14 ਜੁਲਾਈ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪੰਚਾਇਤਾਂ ਦੀਆਂ ਉਪ-ਚੋਣਾਂ ਦੇ ਸ਼ਡਿਊਲ ਅਨੁਸਾਰ ਜ਼ਿਲ੍ਹੇ ਵਿੱਚ ਪੰਚਾਂ ਦੀਆਂ ਖਾਲੀ ਪਈਆਂ 35 ਸੀਟਾਂ ਲਈ ਚੋਣਾ 27 ਜੁਲਾਈ ਨੂੰ ਹੋਣਗੀਆਂ , ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੈਲੇਟ ਪੇਪਰਾਂ ਰਾਹੀਂ ਹੋਵੇਗੀ , ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਪੰਚਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ 17 ਜੁਲਾਈ ਤੱਕ ਭਰੀਆਂ ਜਾਣਗੀਆਂ ਅਤੇ ਨਾਮਜ਼ਦਗੀਆਂ ਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਕਾਗ਼ਜ਼ ਵਾਪਸ ਲੈਣ ਦੀ ਆਖ਼ਰੀ ਮਿਤੀ 19 ਜੁਲਾਈ ਹੈ ਅਤੇ ਵੋਟਿੰਗ 27 ਜੁਲਾਈ ਨੂੰ ਹੋਵੇਗੀ
ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਨੇ ਦੱਸਿਆ ਕਿ ਬਲਾਕ ਖੇੜਾ ਅਧੀਨ ਪੈਂਦੇ ਪਿੰਡ ਦੁਫੇੜਾ ਦੇ ਵਾਰਡ ਨੰ.5, ਗੇਲ੍ਹ ਵਾਰਡ ਨੰ.1, ਮਹੱਮਦੀਪੁਰ ਵਾਰਡ ਨੰ.1, ਪਤਾਰਸ਼ੀ ਕਲਾਂ ਵਾਰਡ ਨੰ.5, ਭੈਰੋਪੁਰ ਵਾਰਡ ਨੰ.2, ਬਲ਼ਾੜਾ ਮੰਦਿਰ ਵਾਰਡ ਨੰ.1, ਭੂਆ ਖੇੜੀ ਵਾਰਡ ਨੰ.3 ਵਿੱਚ ਪੰਚਾਂ ਦੀਆਂ ਚੋਣਾਂ ਹੋਣੀਆਂ ਹਨ। ਬਲਾਕ ਖੇੜਾ ਲਈ ਨਾਮਜ਼ਦਗੀਆਂ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੱਤੇਵਾਲੀ ਕਮਰਾ ਨੰ.5 ਵਿਖੇ ਭਰੀਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਅਮਲੋਹ ਦੇ ਪਿੰਡ ਜੱਲੋਵਾਲ ਦੇ ਵਾਰਡ ਨੰ.3, ਬੜੈਚਾਂ ਵਾਰਡ ਨੰ 7, ਮਛਰਾਏ ਕਲਾਂ ਵਾਰਡ ਨੰ.5, ਭਾਂਬਰੀ ਵਾਰਡ ਨੰ.2 ਅਤੇ 5, ਮੁੱਢੜੀਆਂ ਵਾਰਡ ਨੰ.3, ਸਲਾਨਾ ਦਾਰਾ ਸਿੰਘ ਵਾਲਾ ਵਾਰਡ ਨੰ.3, ਅੰਨੀਆਂ ਵਾਰਡ ਨੰ.3 ਵਿੱਚ ਖਾਲੀ ਪਈਆਂ ਪੰਚਾਂ ਦੀਆਂ ਸੀਟਾਂ ਲਈ ਚੋਣਾਂ ਹੋਣਗੀਆਂ ਇਨ੍ਹਾਂ ਲਈ ਨਾਮਜ਼ਦਗੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)ਅਮਲੋਹ ਵਿਖੇ ਭਰੀਆਂ ਜਾਣਗੀਆਂ
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਬਲਾਕ ਸਰਹਿੰਦ ਦੀਆਂ ਨਾਮਜ਼ਦਗੀਆਂ ਦਫਤਰ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਭਰੀਆਂ ਜਾਣਗੀਆਂ ਅਤੇ ਪਿੰਡ ਮਾਜ਼ਰੀ ਨੀਧੇਵਾਲਾ ਵਾਰਡ ਨੰ.1,2,3,4 ਅਤੇ 5, ਮੁੱਲਾਂਪੁਰ ਖੁਰਦ ਵਾਰਡ ਨੰ.5, ਬੀਬੀਪੁਰ ਵਾਰਡ ਨੰ.1 ਅਤੇ, ਮੁੱਲਾਂਪੁਰ ਕਲਾਂ ਵਾਰਡ ਨੰ.1,2,3 ਅਤੇ 4, ਰਜਿੰਦਰ ਨਗਰ ਵਾਰਡ ਨੰ.3, ਵਜੀਰ ਨਗਰ ਵਾਰਡ ਨੰ.2 ਅਤੇ 3 ਲਈ ਜਿਮਨੀ ਚੋਣਾਂ ਹੋਣੀਆਂ ਹਨ ਅਤੇ ਬਲਾਕ ਬਸੀ ਪਠਾਣਾ ਦੇ ਪਿੰਡ ਕੱਜਲਮਾਜਰਾ ਵਾਰਡ ਨੰ. 1,2,3 ਅਤੇ 5 ਲਈ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਸੀ ਪਠਾਣਾਂ ਵਿਖੇ ਨਾਮਜਦਗੀਆਂ ਭਰੀਆਂ ਜਾਣਗੀਆਂ ਅਤੇ ਬਲਾਕ ਖਮਾਣੋਂ ਦੇ ਪਿੰਡ ਠੀਕਰੀਵਾਲਾ ਵਾਰਡ ਨੰ.4 ਵਿਖੇ ਖਾਲੀ ਪਈ ਪੰਚ ਦੀ ਅਸਾਮੀ ਲਈ ਚੋਣਾਂ ਹੋਣਗੀਆਂ ਅਤੇ ਦਫਤਰ ਉੱਪ ਮੰਡਲ ਮੈਜਿਸਟਰੇਟ ਖਮਾਣੋਂ ਦੇ ਕਮਰਾ ਨੰ 114 ਵਿਖੇ ਨਾਮਜਦਗੀਆਂ ਭਰੀਆਂ ਜਾਣਗੀਆਂ
ਵੋਟਾਂ ਦੀ ਗਿਣਤੀ ਵੋਟਾਂ ਵਾਲੇ ਦਿਨ ਹੀ ਸ਼ਾਮ ਨੂੰ ਪੋਲਿੰਗ ਸਟੇਸ਼ਨਾਂ ’ਤੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਰਪੰਚ ਦੀ ਕੋਈ ਵੀ ਜਿਮਨੀ ਚੋਣ ਨਹੀਂ ਹੋਵੇਗੀ ਜਦਕਿ ਪੰਚਾਂ ਦੀਆਂ 35 ਸੀਟਾਂ ਲਈ ਉਪ ਚੋਣਾਂ ਕਰਵਾਈਆਂ ਜਾਣਗੀਆਂ