ਹੁਣ ਬਟਾਲਾ 'ਚ ਚੱਲੀਆਂ ਤਾਬੜਤੋੜ ਗੋਲੀਆਂ, ਦੋ ਨੌਜਵਾਨ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ 30 ਅਪ੍ਰੈਲ 2025- ਬਟਾਲਾ ਸ਼ਹਿਰ ਚ ਦੇਰ ਦੋ ਵੱਖ ਵੱਖ ਥਾਵਾ ਤੇ ਵਾਡੀਆ ਵਾਰਦਾਤਾ ਕਰ ਨੌਜਵਾਨ ਹੋਏ ਫ਼ਰਾਰ ,,ਬਟਾਲਾ ਦੇ ਪ੍ਰੇਮ ਨਗਰ ਮੁਹੱਲੇ ਚ ਨੌਜਵਾਨ ਦੇ ਦੋ ਗੁੱਟਾ ਚ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਗੁੱਟ ਦੇ ਮੋਟਰਸਾਈਕਲ ਤੇ ਸਵਾਰ ਨੌਜਵਾਨਾ ਵਲੋ ਦੂਸਰੇ ਧੜੇ ਦੇ ਤਿੰਨ ਨੌਜਵਾਨਾਂ ਤੇ ਕੀਤੀ ਫਾਇਰਿੰਗਅਤੇ ਇਸ ਫਾਇਰਿੰਗ ਦੇ ਚਲਦੇ ਦੱਸਿਆ ਜਾ ਰਿਹਾ ਹੈ ਤਿੰਨ ਦੇ ਕਰੀਬ ਫਾਇਰ ਚਲੇ ਅਤੇ ਇਸ ਗੋਲੀ ਚੱਲਣ ਦੀ ਵਾਰਦਾਤ ਦੇ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਜਿਹਨਾਂ ਦੀ ਪਹਿਚਾਣ ਮਨਜਿੰਦਰ ਸਿੰਘ ਅਤੇ ਕਰਨ ਵਜੋ ਹੋਈ ਹੈ ਅਤੇ ਉਹਨਾਂ ਦੀ ਉਮਰ ਵੀ ਛੋਟੀ ਦੱਸੀ ਜਾ ਰਹੀ ਹੈ ਉੱਠੇ ਹੀ ਦੋਵਾ ਜਖ਼ਮੀ ਨੌਜਵਾਨਾਂ ਨੂੰ ਬਟਾਲਾ ਸਿਵਿਲ ਹਸਪਤਾਲ ਚ ਇਲਾਜ ਲਈ ਲਿਆਂਦਾ ਗਿਆ ਜਿਸ ਚ ਸਿਵਿਲ ਹਸਪਤਾਲ ਚ ਡਿਊਟੀ ਮੈਡੀਕਲ ਅਫ਼ਸਰ ਡਾ ਸੁਖਰਾਜ ਸਿੰਘ ਨੇ ਦੱਸਿਆ ਕੀ ਗੋਲੀ ਲੱਗਣ ਨਾਲ ਇੱਕ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸਨੂੰ ਇਲਾਜ ਲਾਈ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ ਜਦਕਿ ਇੱਕ ਨੌਜਵਾਨ ਦਾ ਬਟਾਲਾ ਹਸਪਤਾਲ ਚ ਜੇਰੇ ਇਲਾਜ ਹੈ ਉਧਰ ਇਸ ਮਾਮਲੇ ਚ ਪੁਲਿਸ ਜਿਲਾ ਬਟਾਲਾ ਦੇ ਡੀ ਐੱਸ ਪੀ ਸਿਟੀ ਸੰਜੀਵ ਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।