ਹਰਪਾਲ ਸਿੰਘ ਜੀ ਦੀ ਬਰਸੀ ਨੂੰ ਯਾਦਗਾਰ ਬਣਾਉਣ ਲਈ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਸੇਂਟ ਕਬੀਰ ਪਬਲਿਕ ਸਕੂਲ ਦੇ ਸੰਸਥਾਪਕ ਸ. ਹਰਪਾਲ ਸਿੰਘ ਦੀ ਤੀਸਰੀ ਬਰਸੀ ਤੇ ਸ਼ਰਧਾਜਲੀ ਦਿੰਦੇ ਹੋਏ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬ , ਪ੍ਰਬੰਧਕ ਮੈਂਬਰ ਤੇ ਪਹੁੰਚੇ ਹੋਏ ਪਤਵੰਤੇ ਸੱਜਣ
ਰੋਹਿਤ ਗੁਪਤਾ
ਗੁਰਦਾਸਪੁਰ , 8 ਫਰਵਰੀ 2025 :
ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ (ਗੁਰਦਾਸਪੁਰ) ਵਿਖੇ ਸਕੂਲ ਫਾਊਂਡਰ ਸ੍ਵ.ਚੇਅਰਮੈਨ ਸ. ਹਰਪਾਲ ਸਿੰਘ ਜੀ ਦੀ ਤੀਸਰੀ ਬਰਸੀ ਉਹਨਾਂ ਦੀਆਂ ਨਿੱਘੀਆਂ ਯਾਦਾਂ ਨੂੰ ਤਾਜਾ ਕਰਦੇ ਹੋਏ ਮਨਾਈ ਗਈ। ਇਸ ਮੌਕੇ ਸਕੂਲ ਵਿੱਚ ਇਨਾਮ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਐੱਸ.ਬੀ. ਨਾਯਰ ਜੀ, ਮੈਡਮ ਨਵਦੀਪ ਕੌਰ , ਕੁਲਦੀਪ ਕੌਰ, ਸ. ਅਜੈਪਾਲ ਸਿੰਘ ਤੇ ਸ. ਸੰਦੀਪਪਾਲ ਸਿੰਘ ਦੁਆਰਾ ਸ.ਹਰਪਾਲ ਸਿੰਘ ਜੀ ਨੂੰ ਸ਼ਰਧਾਮਈ ਫੁੱਲ ਭੇਂਟ ਕਰਦਿਆਂ ਕੀਤੀ ਗਈ।
ਇਸ ਉਪਰੰਤ ਮੈਡਮ ਜਸਵਿੰਦਰ ਕੌਰ ਦੁਆਰਾ ਪਹੁੰਚੇ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਸੁਆਗਤ ਕੀਤਾ ਗਿਆ। ਜਿਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਸਰਦਾਰ ਹਰਪਾਲ ਸਿੰਘ ਜੀ ਦੀ ਜ਼ਿੰਦਗੀ ਦੀਆਂ ਕੁਝ ਖੂਬਸੂਰਤ ਝਲਕੀਆਂ ਦੇਖਦੇ ਹੋਏ ਪਹੁੰਚੇ ਹੋਏ ਮਹਿਮਾਨਾਂ ਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ । ਸਕੂਲ ਅਧਿਆਪਕ ਨਿਸ਼ਾ ਸੱਗੜ ਦੁਆਰਾ ਆਪਣੇ ਵਿਚਾਰਾਂ ਰਾਹੀਂ ਚੈਅਰਮੈਨ ਸਾਹਿਬ ਜੀ ਦੇ ਨੇਕ ਵਿਚਾਰਾਂ ਤੇ ਸਕੂਲ ਪ੍ਰਤੀ ਸੰਜੋਏ ਹੋਏ ਸੁਪਨਿਆ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਹੁੰਚੇ ਹੋਏ ਮਹਿਮਾਨਾਂ ਨੇ ਸ. ਹਰਪਾਲ ਸਿੰਘ ਜੀ ਦੇ ਨਾਲ ਬਿਤਾਏ ਹੋਏ ਕੁੱਝ ਨਿੱਜੀ ਪਲਾਂ ਤੇ ਉਨ੍ਹਾਂ ਦੀ ਆਪਣੇ ਇਲਾਕੇ ਪ੍ਰਤੀ ਉੱਚੀ ਅਤੇ ਸੁੱਚੀ ਸੋਚ ਦੀ ਸਾਂਝ ਪਾਈ ।
ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਹੋਣਹਾਰ ਵਿਦਿਆਰਥੀਆਂ ਲਈ ਇਨਾਮ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ ਤੇ ਮੁੱਖ ਮਹਿਮਾਨ ਸਾਹਿਬਾਨ ਦੁਆਰਾ ਦਸਵੀਂ ਤੇ ਬਾਰਵੀਂ ਜਮਾਤ ਵਿੱਚੋਂ ਪਹਿਲਾ ਦੂਸਰਾ ਤੇ ਤੀਸਰਾ ਅਤੇ ਕਿਸੇ ਵੀ ਵਿਸ਼ੇ ਵਿੱਚੋਂ 100 ਅੰਕ ਲੈਣ ਜਾਂ ਅਵੱਲ ਆਉਣ ਵਾਲੇ ਕੁੱਲ 40 ਵਿਦਿਆਰਥੀਆਂ ਨੂੰ ਨਕਦ ਰਾਸ਼ੀ ਇਨਾਮ ਵਜੋਂ ਭੇਂਟ ਕੀਤੀ ਗਈ। ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਲ 2023-2024 ਦੇ ਨਤੀਜਿਆਂ ਦੌਰਾਨ 30 ਵਿਦਿਆਰਥੀਆਂ ਨੇ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਸਕੂਲ ਦੇ ਮਾਣ ਵਿੱਚ ਵਾਧਾ ਕੀਤਾ ਹੈ। ਇਸ ਮੌਕੇਂ ਸ. ਜਾਵੰਦ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਚੇਅਰਮੈਨ ਜੀ ਦੇ ਨਕਸ਼ੇ ਕਦਮਾ ਤੇ ਚੱਲਣ ਤੇ ਕਾਮਯਾਬੀ ਹਾਸਲ ਕਰਨ ਦਾ ਸਾਰਿਆਂ ਤੋਂ ਵਾਅਦਾ ਲਿਆ।
ਸਕੂਲ ਹਮੇਸ਼ਾ ਹੀ ਬੀਤੇ ਸਾਲ ਦੇ ਕਾਮਯਾਬ ਪਲਾਂ ਨੂੰ ਯਾਦ ਕਰਦਾ ਹੈ ਤੇ ਨਵੇਂ ਸਾਲ ਲਈ ਸਕੰਲਪ ਬਣਾਉਂਦਾ ਹੈ। ਬਰਸੀ ਪ੍ਰੋਗਰਾਮ ਦੇ ਅੰਤਮ ਪੜਾਅ ਵਿੱਚ ਪ੍ਰਿੰਸੀਪਲ ਜੀ ਤੇ ਸਕੂਲ ਪ੍ਰਬੰਧਕ ਮੈਬਰਾਂ ਦੁਆਰਾ ਮੁੱਖ ਮਹਿਮਾਨ ਸਾਹਿਬਾਨਾਂ ਅਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ, ਦਸਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਪ੍ਰਣ ਕੀਤਾ ਕਿ ਉਹ ਆਏ ਸਾਲ ਉਹਨਾਂ ਦੀ ਬਰਸੀ ਸਮਾਗਮਾਂ ਨੂੰ ਯਾਦਗਾਰ ਦੇ ਰੂਪ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਰਹਿਣਗੇ ਤਾਂ ਜੋ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਤੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾ ਸਕਣ। ਇਸ ਮੌਕੇ ਸ.ਜਾਵੰਦ ਸਿੰਘ,ਸ.ਸੁਖਵਿੰਦਰ ਸਿੰਘ, ਸ.ਵੱਸਣ ਸਿੰਘ, ਸ.ਸਤਨਾਮ ਸਿੰਘ , ਜਤਿੰਦਰ ਕੌਰ ਤੇ ਪਾਲੀ ਸ਼ਾਹ ਜੀ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।