ਸੇਂਟ ਕਾਰਮਲ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ
ਮਨਪ੍ਰੀਤ ਸਿੰਘ
ਰੂਪਨਗਰ 24 ਜਨਵਰੀ
ਸੇਂਟ ਕਾਰਮਲ ਸਕੂਲ ਵਿਖੇ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਸਕੂਲ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਗਰੁੱਪ ਡਾਂਸ ਪੇਸ਼ ਕਰਕੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਛੋਟੇ-ਛੋਟੇ ਕਿੰਡਰ ਗਾਰਟਨ ਦੇ ਬੱਚਿਆਂ ਨੇ ਫੈਂਸੀ ਡ੍ਰੈਸ ਸ਼ੋਅ ਰਾਹੀਂ ਦੇਸ਼ ਭਗਤਾਂ, ਨੇਤਾਵਾਂ ਅਤੇ ਸ਼ਹੀਦਾਂ ਦੀਆਂ ਹੂ-ਬਹੂ ਭੂਮਿਕਾਵਾਂ ਬੜੇ ਦਿਲਕਸ਼ ਢੰਗ ਨਾਲ ਪੇਸ਼ ਕੀਤੀਆਂ। ਬੱਚਿਆਂ ਦੁਆਰਾ ਦੇਸ਼ ਭਗਤੀ ਦੇ ਗੀਤਾਂ ਤੇ ਬਹੁਤ ਖ਼ੂਬਸੂਰਤ ਨਾਚ ਪੇਸ਼ ਕਰਕੇ ਗਣਤੰਤਰ ਦਿਵਸ ਨੂੰ ਮਨਾਇਆ ਗਿਆ। ਸੇਂਟ ਕਾਰਮਲ ਸਕੂਲ ਦੇ ਪੇਟਰਨ ਸ: ਅਮਰਜੀਤ ਸਿੰਘ ਸੈਣੀ ਜੀ, ਐੱਮ.ਡੀ. ਸ੍ਰੀਮਤੀ ਮਾਧੂਰੀ ਸੈਣੀ ਜੀ ਅਤੇ ਡਿਵੈਲਪਮੈਂਟ ਮੈਨੇਜਰ ਸ਼੍ਰੀਮਤੀ ਜਯਾ ਸੈਣੀ ਜੀ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਸਕੂਲ ਕੈਂਪਸ ਵਿਚ ਪਹੁੰਚ ਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ। ਸਕੂਲ ਦੇ ਡਿਵੈਲਪਮੈਂਟ ਮੈਨੇਜਰ ਸ਼੍ਰੀਮਤੀ ਜਯਾ ਸੈਣੀ ਜੀ ਨੇ ਅਧਿਆਪਕਾਂ ਨੂੰ ਬੱਚਿਆਂ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਜਾਗ੍ਰਿਤ ਕਰਨ ਵਾਲੀਆਂ ਗਤੀਵਿਧੀਆਂ ਨੂੰ ਕਰਵਾਉਣ ਲਈ ਮੁੱਖ ਤੌਰ ਤੇ ਪ੍ਰੇਰਿਆਂ ਤਾਂ ਕਿ ਆਪਣੇ ਦੇਸ਼ ਪ੍ਰਤੀ ਭਗਤੀ ਦੇ ਨਾਲ-ਨਾਲ ਸਵੈ ਮਾਣ ਦੀ ਭਾਵਨਾ ਨੂੰ ਵਧਾਇਆਂ ਜਾ ਸਕੇ। ਇਸ ਮੌਕੇ ਤੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਸਕੂਲ ਦੇ ਨਿਰਦੇਸ਼ਕ ਪ੍ਰਿੰਸੀਪਲ ਡਾ. ਪੂਨਮ ਡੋਗਰਾ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਗਣਤੰਤਰ ਦਿਵਸ ਤੇ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਦੀਵੀ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਜੈਨ ਜੀ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਅਧਿਆਪਕਾਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਦੇਸ਼ ਭਗਤਾਂ ਨੂੰ ਯਾਦ ਕੀਤਾ। ਸਾਰਿਆਂ ਵੱਲੋਂ ਦੇਸ਼ ਭਗਤਾਂ ਨੂੰ ਸ਼ਰਧਾਂਜ਼ਲੀ ਦੇ ਕੇ ਸਨਮਾਨਿਆ ਗਿਆ।