ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ ਵਿਖੇ 'ਬਜ਼ੁਰਗਾਂ ਦੇ ਸਤਿਕਾਰ' ਸਬੰਧੀ ਪ੍ਰੋਗਰਾਮ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ - ਗੁਰਦਾਸਪੁਰ ਵਿਖੇ ਹੈਲਪ ਏਜ਼ ਇੰਡੀਆ (ਰਿਜ਼ਨਲ ਰਿਸੋਰਸਸ ਐਂਡ ਟ੍ਰੇਨਿੰਗ ਸੈਂਟਰ ਆਫ਼ ਸਿਮਲਾ ਐਂਡ ਚੰਡੀਗੜ੍ਹ) ਵੱਲੋਂ ਮੈਡਮ ਅਰਪਨਾ ਸ਼ਰਮਾ (ਮੈਨੇਜਰ ਸੀਨੀਅਰ ਸਿਟੀਜਨ ਹੋਮ, ਹੈਲਪ ਏਜ ,ਇੰਡੀਆ ) ਦੀ ਅਗਵਾਈ ਸਦਕਾ ਬਜ਼ੁਰਗਾਂ ਦੇ ਸਤਿਕਾਰ ਅਤੇ ਸਮਾਜ ਵਿੱਚ ਉਹਨਾਂ ਦਾ ਰੁਤਬਾ ਕਾਇਮ ਰੱਖਣ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਧੁਰ ਸ਼ਬਦ ਦਾ ਗਾਇਨ ਕਰਦਿਆਂ ਕੀਤੀ ਗਈ। ਇਸ ਉਪਰੰਤ ਸਕੂਲ ਅਧਿਆਪਕ ਮੈਡਮ ਲਵਪ੍ਰੀਤ ਕੌਰ ਅਤੇ ਏਕਮਦੀਪ ਕੌਰ ਜੀ ਦੁਆਰਾ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆਂ ਸਾਰੇ ਪਹੁੰਚੇ ਹੋਏ ਬਜ਼ੁਰਗਾਂ ਨੂੰ 'ਜੀ ਆਇਆ' ਕਿਹਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਪ੍ਰਿੰਸੀਪਲ ਐਸ.ਬੀ.ਨਾਯਰ ਅਤੇ ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਨੇ ਦੱਸਿਆ ਕਿ ਇਸ ਵਿੱਚ ਸੇਂਟ ਕਬੀਰ ਸਕੂਲ ਦੇ ਅੱਠਵੀਂ ਅਤੇ ਨੌਂਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਦੇ ਜੀਵਨ,ਉਹਨਾਂ ਦੀਆਂ ਲੋੜਾਂ, ਅੰਦਰੂਨੀ ਜਜ਼ਬਾਤਾਂ ਤੇ ਭਾਵਨਾਵਾਂ ਸਬੰਧੀ ਖ਼ੂਬਸੂਰਤ ਕਵਿਤਾਵਾਂ ਅਤੇ ਕਹਾਣੀਆਂ ਦੀ ਪੇਸ਼ਕਾਰੀ ਕੀਤੀ। ਜਿਸ ਦਾ ਮੁੱਖ ਮਕਸਦ ਸਮਾਜ ਨੂੰ ਆਪਣੇ ਤੋਂ ਵੱਡਿਆਂ ਅਤੇ ਬਜ਼ੁਰਗਾਂ ਦੇ ਜੀਵਨ ਨੂੰ ਸਮਝਣਾ ਅਤੇ ਉਹਨਾਂ ਨੂੰ ਭਰਪੂਰ ਪਿਆਰ ਅਤੇ ਸਤਿਕਾਰ ਦੇਣਾ ਹੈ। ਬਜ਼ੁਰਗ ਹਮੇਸ਼ਾ ਬੱਚਿਆਂ ਦੇ ਰਾਹ ਦੁਸੇਰਾ ਹੁੰਦੇ ਹਨ ਤੇ ਸਾਨੂੰ ਇਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਮਾਂ ਹਰ ਇੱਕ ਤੇ ਆਉਣਾ ਹੈ ਤੇ ਅਸੀਂ ਅੱਜ ਜਿਸ ਤਰ੍ਹਾਂ ਆਪਣੇ ਮਾਤਾ- ਪਿਤਾ ਤੇ ਦਾਦਾ- ਦਾਦੀ ਨਾਲ ਵਰਤਾਵ ਕਰਾਂਗੇ। ਕੱਲ੍ਹ ਨੂੰ, ਸਾਡੇ ਨਾਲ ਵੀ ਇਸੇ ਤਰੀਕੇ ਵਤੀਰਾ ਹੋਵੇਗਾ।
ਪ੍ਰੋਗਰਾਮ ਦੇ ਅੰਤ ਵਿੱਚ ਜੱਜ ਸਾਹਿਬਾਨਾਂ ਪਰਮਜੀਤ ਸਿੰਘ (ਸੇਵਾ ਮੁਕਤ ਡੀ.ਪੀ.), ਸ੍ਰੀ ਜੈ ਰਘੂਬੀਰ (ਸੇਵਾ ਮੁਕਤ ਇੰਸਪੈਕਟਰ ), ਡਾਕਟਰ ਐਸ. ਪੀ. ਸਿੰਘ (ਰੈਜੀਡੈਂਟ ਓਲਡ ਏਜ ਹੋਮ)
ਦੁਆਰਾ ਕਵਿਤਾ ਤੇ ਕਹਾਣੀ ਮੁਕਾਬਲੇ ਦੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਤੋਂ ਵੱਡਿਆਂ ਪ੍ਰਤੀ ਪ੍ਰੇਮ- ਭਾਵ ਰੱਖਣ ਤੇ ਆਪਣੀ ਜਿੰਮੇਵਾਰੀ ਨੂੰ ਬਾਖ਼ੂਬੀ ਸਮਝਣ ਦੀ ਪ੍ਰੇਰਨਾ ਵੀ ਦਿੱਤੀ ਗਈ।