ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ
ਬੰਗਾ 27 ਅਕਤੂਬਰ () ਸਮਾਜ ਸੇਵਕ ਸਾਬਕਾ ਸੈਕਟਰੀ ਸ. ਅਜੀਤ ਸਿੰਘ ਰਾਣੂੰ ਜਿਹੜੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਰੱਖੇ ਗਏ ਪਾਠ ਦੇ ਭੋਗ ਉਹਨਾਂ ਦੇ ਪਿੰਡ ਸਰਹਾਲ ਰਾਣੂੰਆਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪਾਏ ਗਏ । ਇਸ ਮੌਕੇ ਉਹਨਾਂ ਨਮਿਤ ਹੋਏ ਸ਼ਰਧਾਂਜ਼ਲੀ ਸਮਾਗਮ ਵਿਚ ਸ੍ਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਰਾਜਾ ਅਟਵਾਲ ਸੀਨੀਅਰ ਆਗੂ ਫਿਲੌਰ, ਜਥੇਦਾਰ ਸਤਨਾਮ ਸਿੰਘ ਲਾਦੀਆਂ ਕਿਸਾਨ ਆਗੂ ਅਤੇ ਮਾਸਟਰ ਰਾਜਿੰਦਰ ਸ਼ਰਮਾ ਸੀਨੀਅਰ ਆਗੂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਉਹ ਸਵ: ਸ. ਅਜੀਤ ਸਿੰਘ ਰਾਣੂੰ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ । ਬੁਲਾਰਿਆਂ ਨੇ ਕਿਹਾ ਕਿ ਆਪ ਜੀ ਨੇਕ ਰੂਹ ਵਾਲੀ ਧਾਰਮਿਕ ਅਤੇ ਸਮਾਜ ਸੇਵਕ ਸ਼ਖਸ਼ੀਅਤ ਸਨ । ਉਹਨਾਂ ਨੇ ਮਾਰਕੀਟ ਕਮੇਟੀ ਵਿਚ ਲੰਬਾ ਸਮਾਂ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਪੰਜਾਬ ਦੇ ਵੱਖ ਵੱਖ ਸਥਾਨਾਂ ਆਪਣੀ ਡਿਊਟੀ ਨਿਭਾਈ ਸੀ । ਇਸ ਮੌਕੇ ਉਹਨਾਂ ਦੇ ਬੇਟੇ ਪ੍ਰੌਫੈਸਰ ਲਖਵੀਰ ਸਿੰਘ ਰਾਣੂੰ ਕੈਨੇਡਾ ਨੇ ਪਰਿਵਾਰ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ । ਰਾਣੂੰ ਪਰਿਵਾਰ ਵੱਲੋਂ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ ਕਾਇਮ ਕਰਦੇ ਹੋਏ ਸਵ: ਅਜੀਤ ਸਿੰਘ ਰਾਣੂੰ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਧਾਰਮਿਕ ਅਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਵੀ ਦਿੱਤਾ । ਇਸ ਮੌਕੇ ਸ. ਅਮਰੀਕ ਸਿੰਘ ਰਾਣੂੰ (ਬੇਟਾ), ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ, ਸ. ਪਰਮਜੀਤ ਸਿੰਘ ਐਸ ਪੀ ਪੰਜਾਬ ਪੁਲੀਸ, ਸ੍ਰੀ ਅਮਰਜੀਤ ਕਲਸੀ, ਸ੍ਰੀ ਗੁਰਦੀਪ ਖੋਥੜਾ, ਸ. ਸੁਖਵਿੰਦਰ ਸਿੰਘ, ਡਾ. ਰਣਦੀਪ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਸ. ਬਲਜਿੰਦਰ ਸਿੰਘ ਹੈਪੀ ਕਲੇਰਾਂ, ਸ. ਰੇਸ਼ਮ ਸਿੰਘ ਸਾਬਕਾ ਸਰਪੰਚ ਘੁੰਮਣਾਂ, ਸ.ਪਰਮਿੰਦਰ ਸਿੰਘ ਬੋਇਲ, ਇੰਜੀਨੀਅਰ ਭੁਪਿੰਦਰ ਸਿੰਘ, ਇੰਜੀਨੀਅਰ ਚਰਨਜੀਤ ਸਿੰਘ, ਪ੍ਰੋਫੈਸਰ ਪ੍ਰਵੇਸ਼ ਸੂਦ, ਸ, ਗੁਰਨਾਮ ਸਿੰਘ ਢਾਹਾਂ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਸ. ਅਜੀਤ ਸਿੰਘ ਰਾਣੂੰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।