ਸਾਇੰਸ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਵੀਨਤਮ ਮਾਡਲਾਂ ਦੀ ਪੇਸ਼ਕਾਰੀ
ਅਸ਼ੋਕ ਵਰਮਾ
ਮਾਨਸਾ ,15 ਨਵੰਬਰ 2025 :ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾਕਟਰ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਭੈਣੀ ਬਾਘਾ ਵਿਖੇ ਮਾਨਸਾ ਬਲਾਕ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਾਇੰਸ ਮੇਲਾ ਲਾਇਆ ਗਿਆ ਇਸ ਮੌਕੇ ਬਲਾਕ ਨੋਡਲ ਅਫਸਰ ਮਾਨਸਾ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ।
ਉਹਨਾਂ ਕਿਹਾ ਕਿ ਅੱਜ ਜਦੋਂ ਤੁਸੀਂ ਆਪਣੇ ਪ੍ਰੋਜੈਕਟਾਂ ਨੂੰ ਸਭ ਦੇ ਸਾਹਮਣੇ ਬਿਆਨ ਕਰ ਰਹੇ ਹੋ,ਤਾਂ ਤੁਸੀਂ ਸਿਰਫ਼ ਵਿਗਿਆਨ ਨਹੀਂ ਦਿਖਾ ਰਹੇ।ਤੁਸੀਂ ਆਪਣੇ ਵਿਚਾਰ ਤੇ ਆਪਣੀ ਸ਼ਖਸੀਅਤ ਨੂੰ ਰੌਸ਼ਨ ਕਰ ਰਹੇ ਹੋ।ਆਪਣੀ ਜਗਿਆਸਾ ਕਾਇਮ ਰੱਖੋ।ਸਵਾਲ ਪੁੱਛਦੇ ਰਹੋ।ਤੇ ਸਭ ਤੋਂ ਵੱਧ,ਸੋਚ ਨੂੰ ਕਦੇ ਰੋਕਣਾ ਨਹੀਂ।ਕਿਉਂਕਿ ਸਾਇੰਸ ਰੁਕਦਾ ਨਹੀਂ, ਤੇ ਵਿਦਿਆਰਥੀ ਵੀ ਨਹੀਂ ਰੁਕਦੇ!
ਬਲਾਕ ਮਾਨਸਾ ਦੇ 41 ਸਕੂਲਾ ਦੇ ਵਿਦਿਆਰਥੀਆਂ ਵਲੋਂ ਟਿਕਾਊ ਖੇਤੀਬਾੜੀ,ਕੂੜਾ ਪ੍ਰਬੰਧਨ ਅਤੇ ਪਲਾਸਟਿਕ ਦੇ ਵਿਸ਼ਲੇਪਿਕ,ਹਰਾ ਊਰਜਾ,ਉਭਰਦੀਆਂ ਤਕਨਾਲੋਜੀਆਂ, ਮਨੋਰੰਜਨਾਤਮਕ ਗਣਿਤ ਮਾਡਲਿੰਗ,ਸਿਹਤ ਅਤੇ ਸਫ਼ਾਈ, ਪਾਣੀ ਸੰਰੱਖਣ ਅਤੇ ਪ੍ਰਬੰਧਨ ਦੇ ਮਾਡਲ ਬਣਾਏ ਗਏ।
ਇਸ ਮੌਕੇ ਲੈਕਚਰਾਰ ਯੋਗਿਤਾ ਜੋਸ਼ੀ, ਸੋਨੀ ਸਿੰਗਲਾ ਬੀ ਆਰ ਸੀ,ਸ਼ਿਲਪਾ ਰਾਣੀ,ਲਤਾ ਰਾਣੀ,ਵਿਜੇ ਚਰਾਇਆ, ਰਾਜਿੰਦਰ ਸਿੰਗਲਾ, ਰੋਹਿਤ ਬਾਂਸਲ ਹਾਜ਼ਰ ਸਨ।